ਪੰਜਾਬ

punjab

ETV Bharat / bharat

ਅਯੁੱਧਿਆ ਫੈਸਲੇ ਤੋਂ ਪਹਿਲਾਂ ਪੀਐਮ ਮੋਦੀ ਦਾ ਬਿਆਨ- 2010 'ਚ ਹਰ ਕਿਸੀ ਨੇ ਕੀਤਾ ਇਸ ਫੈਸਲੇ ਦਾ ਸਤਿਕਾਰ - ਇਲਾਹਾਬਾਦ ਹਾਈ ਕੋਰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਵਿੱਚ ਅਯੁੱਧਿਆ ਮਾਮਲੇ 'ਤੇ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਯਾਦ ਕੀਤਾ।ਪ੍ਰਧਾਨ ਮੰਤਰੀ ਨੇ ਕਿਹਾ ਕਿ 2010 ਵਿੱਚ ਰਾਮ ਮੰਦਰ ਬਾਰੇ ਫ਼ੈਸਲਾ ਆਇਆ ਤਾਂ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਗਠਨਾਂ, ਸਾਰੇ ਪੰਥਾਂ ਦੇ ਮਹੰਤਾਂ, ਸੰਤਾਂ ਅਤੇ ਸਿਵਲ ਸੁਸਾਇਟੀ ਦੇ ਲੋਕਾਂ ਨੇ ਇੱਕ ਬਹੁਤ ਹੀ ਸੰਤੁਲਿਤ ਬਿਆਨ ਦਿੱਤਾ ਸੀ। ਨਿਆਂਪਾਲਿਕਾ ਦੇ ਮਾਣ ਦਾ ਸਨਮਾਨ ਕੀਤਾ।

ਫ਼ੋਟੋ।

By

Published : Oct 27, 2019, 5:06 PM IST

ਨਵੀਂ ਦਿੱਲੀ : ਅਯੁੱਧਿਆ ਵਿੱਚ 'ਬਾਬਰੀ ਮਸਜਿਦ-ਰਾਮ ਮੰਦਰ' ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਪੂਰੀ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਨਵੰਬਰ 'ਚ ਹੀ ਇਸ ਮਾਮਲੇ 'ਤੇ ਆਪਣਾ ਫ਼ੈਸਲਾ ਦੇ ਸਕਦੀ ਹੈ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਵਿੱਚ ਅਯੁੱਧਿਆ ਕੇਸ ਦਾ ਜ਼ਿਕਰ ਕੀਤਾ।

ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਮਾਜ ਕਿਵੇਂ ਜਾਗਰੂਕ ਰਿਹਾ ਹੈ, ਇਸ ਦਾ ਉਦਾਹਰਣ ਸਤੰਬਰ 2010 ਵਿੱਚ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ 'ਚ ਮਿਲਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡਾ ਸਮਾਜ ਦੇਸ਼ ਦੀ ਏਕਤਾ ਅਤੇ ਸਦਭਾਵਨਾ ਲਈ ਹਮੇਸ਼ਾ ਸੁਚੇਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਤੰਬਰ 2010 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਰਾਮ ਮੰਦਰ 'ਤੇ ਆਪਣਾ ਫ਼ੈਸਲਾ ਦਿੱਤਾ ਸੀ, ਤਾਂ ਹਰ ਤਰ੍ਹਾਂ ਦੇ ਲੋਕ ਮੈਦਾਨ ਵਿੱਚ ਆ ਗਏ ਸਨ। ਕੁੱਝ ਕਥਾਵਾਚਕਾਂ ਅਤੇ ਜ਼ਿਆਦਾ ਬੋਲਣ ਵਾਲਿਆਂ ਨੇ ਆਪਣਾ ਨਾਂਅ ਚਮਕਾਉਣ ਲਈ ਪਤਾ ਨਹੀਂ ਕਿਸ-ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਨ।

ਇਹ ਸਭ 5-10 ਦਿਨ ਚਲਦਾ ਰਿਹਾ, ਪਰ ਜਿਵੇਂ ਹੀ ਇਹ ਫ਼ੈਸਲਾ ਆਇਆ, ਦੇਸ਼ ਨੇ ਇੱਕ ਮਜ਼ੇਦਾਰ ਤਬਦੀਲੀ ਮਹਿਸੂਸ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 2010 ਵਿੱਚ ਰਾਮ ਮੰਦਰ ਬਾਰੇ ਫ਼ੈਸਲਾ ਆਇਆ ਤਾਂ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਗਠਨਾਂ, ਸਾਰੇ ਪੰਥਾਂ ਦੇ ਮਹੰਤਾਂ-ਸੰਤਾਂ ਅਤੇ ਸਿਵਲ ਸੁਸਾਇਟੀ ਦੇ ਲੋਕਾਂ ਨੇ ਇੱਕ ਬਹੁਤ ਹੀ ਸੰਤੁਲਿਤ ਬਿਆਨ ਦਿੱਤਾ ਸੀ। ਨਿਆਂਪਾਲਿਕਾ ਦੇ ਮਾਣ ਦਾ ਸਨਮਾਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇਹ ਸਭ ਦੇਸ਼ ਦੀ ਏਕਤਾ ਨੂੰ ਦਰਸਾਉਂਦੀ ਹੈ।

ਦੱਸਣਯੋਗ ਹੈ ਕਿ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ 40 ਦਿਨਾਂ ਤੱਕ ਨਿਰੰਤਰ ਸੁਣਵਾਈ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਅਯੁੱਧਿਆ ਕੇਸ ਬਾਰੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।

ABOUT THE AUTHOR

...view details