ਅਹਿਮਦਾਬਾਦ: ਲੋਕ ਸਭਾ ਚੋਣਾਂ 2019 ਵਿੱਚ ਜਿੱਤਣ ਤੋਂ ਬਾਅਦ ਨਰਿੰਦਰ ਮੋਦੀ ਪਹਿਲੀ ਵਾਰ ਵੜਨਗਰ ਗੁਜ਼ਰਾਤ ਵਿੱਚ ਆਪਣੇ ਪੁਰਖਿਆਂ ਦੇ ਘਰ ਪਹੁੰਚੇ। ਉਨ੍ਹਾਂ ਨੇ ਆਪਣੀ ਮਾਂ ਹੀਰਾਬੇਨ ਤੋਂ ਆਸ਼ੀਰਵਾਦ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਲਿਆ ਮਾਂ ਹੀਰਾਬੇਨ ਦਾ ਆਸ਼ੀਰਵਾਦ ਇਸ ਤੋਂ ਪਹਿਲਾਂ ਅਹਿਮਦਾਬਾਦ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ:
⦁ ਇੱਕ ਟੀਚਾ ਅਤੇ ਇੱਕ ਸੰਕਲਪ' ਨੂੰ ਲੈ ਕੇ ਅੱਗੇ ਵੱਧਣਾ ਹੈ।
⦁ ਵੱਡਾ ਜਨਾਦੇਸ਼ ਵੱਡੀ ਜਿੰਮੇਵਾਰੀ ਦਿੰਦਾ ਹੈ।
⦁ ਦੇਸ਼ ਵਾਸੀਆਂ ਦੇ ਸੁਪਨਿਆਂ ਅਤੇ ਉਮੀਦਾਂ ਦਾ ਭਾਰਤ ਬਣਾਵਾਂਗੇ।
ਨਰਿੰਦਰ ਮੋਦੀ ਸੰਬੋਧਨ ਕਰਦੇ ਹੋਏ। ਅਹਿਮਦਾਬਾਦ ਦੇ ਖ਼ਾਨਪੁਰ ਸਥਿਤ ਬੀਜੇਪੀ ਦੇ ਪੁਰਾਣੇ ਦਫ਼ਤਰ ਵਿਖੇ ਪਾਰਟੀ ਮੈਂਬਰਾਂ ਨੂੰ ਨਰਿੰਦਰ ਮੋਦੀ ਦਾ ਸੰਬੋਧਨ:
⦁ 2014 ਵਿੱਚ ਤੁਸੀ ਮੈਨੂੰ ਵਿਦਾ ਕੀਤਾ, ਘਰ ਦਾ ਬੇਟਾ ਜਿੰਨ੍ਹਾਂ ਮਰਜ਼ੀ ਵੱਡਾ ਹੋ ਜਾਵੇ, ਵਿਦਾਈ ਤੋਂ ਦੁਖੀ ਹੁੰਦਾ ਹੈ।
⦁ ਪੂਰੀ ਜ਼ਿੰਦਗੀ ਇਸੇ ਦਫ਼ਤਰ ਵਿੱਚ ਬੀਤੀ ਹੈ।
⦁ ਸੂਰਤੇ 'ਚ ਹੋਏ ਹਾਦਸੇ 'ਤੇ ਦੁੱਖ ਜਤਾਇਆ
ਪ੍ਰਧਾਨ ਮੰਤਰੀ ਮੋਦੀ ਨੇ ਲਿਆ ਮਾਂ ਹੀਰਾਬੇਨ ਦਾ ਆਸ਼ੀਰਵਾਦ ਇਸ ਤੋਂ ਪਹਿਲਾਂ ਅਹਿਮਦਾਬਾਦ ਪੰਹੁਚਣ 'ਤੇ ਮੁੱਖ ਮੰਤਰੀ ਵਿਜੇ ਰੁਪਾਣੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਆਗਤ ਕੀਤਾ। ਪੀਐੱਮ ਮੋਦੀ ਨੇ ਅਹਿਮਦਾਬਾਦ ਵਿਖੇ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੀ ਸਰਦਾਰ ਪਟੇਲ ਦੀ ਮੂਰਤੀ 'ਤੇ ਫੁੱਲ ਚੜਾਏ ਅਤੇ ਸ਼ਰਧਾਂਜਲੀ ਭੇਂਟ ਕੀਤੀ।