ਨਵੀਂ ਦਿੱਲੀ: ਡਿਸਕਵਰੀ ਚੈਨਲ ਦੇ ਟੀਵੀ ਸ਼ੋਅ Man Vs Wild 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥ 'ਚ ਡਾਂਗ ਫੜ੍ਹ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਏ। ਪੀਐਮ ਨਾਲ ਇਸ ਸ਼ੋਅ ਦੀ ਅਗਵਾਈ ਕਰਦੇ ਬਿਅਰ ਗ੍ਰਿਲਜ਼ ਨੂੰ ਮੋਦੀ ਦਾ ਸਾਥ ਬਹੁਤ ਹੀ ਪੰਸਦ ਆਉਂਦਾ ਨਜ਼ਰ ਆਇਆ। ਇਹ ਸ਼ੋਅ ਸੋਮਵਾਰ ਰਾਤ ਨੂੰ 9 ਵਜੇ ਪ੍ਰਸਾਰਿਤ ਹੋਇਆ।
ManVsWild: ਬਿਅਰ ਗ੍ਰਿਲਜ਼ ਨਾਲ ਪੀਐਮ ਮੋਦੀ ਨੇ ਕੀਤਾ ਕੁਦਰਤੀ ਆਫ਼ਤਾਂ ਦਾ ਸਾਹਮਣਾ
ਡਿਸਕਵਰੀ ਚੈਨਲ ਦੇ ਟੀਵੀ ਸ਼ੋਅ Man Vs Wild 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਥ 'ਚ ਡਾਂਗ ਫੜ੍ਹ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਏ। ਸ਼ੋਅ ਦੌਰਾਨ ਮੋਦੀ ਨੇ ਵਾਤਾਵਰਣ ਸੰਭਾਲ ਦਾ ਸੁਨੇਹਾ ਵੀ ਦਿੱਤਾ।
ਫ਼ੋਟੋ
ਦੱਸਣਯੋਗ ਹੈ ਕਿ ਉਤਰਾਖੰਡ ਦੇ ਕਾਰਬੇਟ ਨੈਸ਼ਨਲ ਪਾਰਕ 'ਚ ਟੀਵੀ ਸ਼ੋਅ ਦੀ ਸ਼ੂਟਿੰਗ ਹੋਈ ਹੈ। ਫਰਵਰੀ 'ਚ ਕਾਰਬੇਟ ਪਾਰਕ 'ਚ ਸ਼ੋਅ ਦੇ ਹੋਸਟ ਬਿਅਰ ਗ੍ਰਿਲਜ਼ ਦੇ ਨਾਲ ਪੀਐਮ ਨਰਿੰਦਰ ਮੋਦੀ ਸ਼ੂਟਿੰਗ ਦੇ ਸਿਲਸਿਲੇ 'ਚ ਆਏ ਸਨ। ਇਸ ਸ਼ੋਅ ਨੂੰ ਡਿਸਕਵਰੀ ਨੈਟਵਰਕ ਦੇ ਚੈਨਲਾਂ 'ਤੇ ਦੁਨੀਆਂ ਦੇ 180 ਤੋਂ ਵੱਧ ਦੇਸ਼ਾਂ 'ਚ ਦਿਖਾਇਆ ਗਿਆ ਹੈ।ਸ਼ੋਅ 'ਚ ਵੇਖਿਆ ਜਾ ਸਕਦਾ ਹੈ ਕਿ ਪੀਐਮ ਮੋਦੀ ਨੂੰ ਬਿਅਰ ਗ੍ਰਿਲਜ਼ ਜਾਨਵਰਾਂ ਤੋਂ ਬਚਣ ਲਈ ਇੱਕ ਨੋਕਦਾਰ ਸ਼ਿਕਾਰੀ ਡਾਂਗ ਦਿੰਦੇ ਹਨ। ਸ਼ੋਅ ਦੌਰਾਨ ਮੋਦੀ ਨੇ ਵਾਤਾਵਰਣ ਸੰਭਾਲ ਦਾ ਸੁਨੇਹਾ ਵੀ ਦਿੱਤਾ।