ਨਵੀਂ ਦਿੱਲੀ: ਦੇਸ਼ ਭਰ 'ਚ ਅੱਜ ਗੁਰੂ ਪੂਰਨਿਮਾ ਮਨਾਈ ਜਾ ਰਹੀ ਹੈ। ਗੁਰੂ ਜੋ ਸਾਨੂੰ ਪ੍ਰਮਾਤਮਾ ਅਤੇ ਕੁਦਰਤ ਤੋਂ ਜਾਣੂ ਕਰਵਾਉਂਦਾ ਹੈ। ਅੱਜ ਦੇ ਦਿਨ ਸ਼ਰਧਾਲੂ ਆਪਣੇ ਗੁਰੂਆਂ ਦੀ ਪੂਜਾ-ਸਤਿਕਾਰ ਕਰਨ ਤੋਂ ਪਹਿਲਾਂ ਗਂਗਾ 'ਚ ਇਸ਼ਨਾਨ ਕਰਦੇ ਸਨ, ਪਰ ਇਸ ਵਾਰ ਅਜਿਹਾ ਸ਼ਾਨਦਾਰ ਨਜ਼ਾਰਾ ਵੇਖਣ ਨੂੰ ਨਹੀਂ ਮਿਲੇਗਾ। ਕਿਉਂਕਿ ਕੋਰੋਨਾ ਸੰਕਟ ਦੇ ਦੌਰਾਨ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਪਾਲਣਾ ਕਰਨੀ ਪੈ ਰਹੀ ਹੈ।
ਗੁਰੂ ਪੂਰਨਿਮਾ ਦਾ ਇਤਿਹਾਸ
ਗੁਰ ਪੂਰਨਿਮਾ ਦਾ ਤਿਉਹਾਰ ਮਹਾਰਿਸ਼ੀ ਵੇਦ ਵਿਆਸ ਦੇ ਜਮਨਦਿਨ ਵਜੋਂ ਮਨਾਇਆ ਜਾਂਦਾ ਹੈ। ਵੇਦ ਵਿਆਸ, ਰਿਸ਼ੀ ਪਰਾਸ਼ਰ ਦੇ ਪੁੱਤਰ ਸਨ। ਇਸ ਦਿਨ ਨੂੰ ਮਨਾਉਣ ਦਾ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਹਾਨ ਗੁਰੂ ਮਹਾਰਿਸ਼ੀ ਵੇਦ ਵਿਆਸ ਨੇ ਬ੍ਰਹਮਾਸੂਤਰ, ਮਹਾਭਾਰਤ, ਸ੍ਰੀਮਦ ਭਾਗਵਤ ਗੀਤਾ ਤੇ ਹੋਰਨਾਂ ਅਠਾਰਾਂ ਪੁਰਾਣ, ਅਨੌਖੇ ਸਾਹਿਤਾਂ ਦੀ ਰਚਨਾ ਕੀਤੀ ਸੀ। ਇਸ ਲਈ ਇਸ ਤਿਉਹਾਰ ਦੀ ਹਿੰਦੂ ਧਰਮ ਵਿੱਚ ਖ਼ਾਸ ਮਹੱਤਤਾ ਹੈ। ਇਸ ਦਿਨ ਲੋਕ ਗੰਗਾ 'ਚ ਇਸ਼ਨਾਨ ਕਰਦੇ ਹਨ ਅਤੇ ਆਪਣੇ ਗੁਰੂਆਂ ਦੀ ਪੂਜਾ ਕਰਦੇ ਹਨ।
ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਗੁਰੂ ਪੂਰਨਿਮਾ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੀਵਨ ਨੂੰ ਸਾਰਥਕ ਬਣਾਉਣ ਵਾਲੇ ਗੁਰੂਆਂ ਪ੍ਰਤੀ ਸਤਿਕਾਰ ਪ੍ਰਗਟਾਉਂਣ ਲਈ ਅੱਜ ਖ਼ਾਸ ਦਿਨ ਹੈ। ਇਸ ਮੌਕੇ 'ਤੇ ਸਮੂਹ ਗੁਰੂਆਂ ਨੂੰ ਮੇਰਾ ਸਾਦਰ ਨਮਨ।"
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ,"ਤਿੰਨ ਚੀਜਾਂ ਜਿਆਦਾ ਦੇਰ ਤੱਕ ਲੁੱਕ ਨਹੀਂ ਸਕਦੀਆਂ- ਸੂਰਜ, ਚੰਨ ਅਤੇ ਸੱਚ-ਗੌਤਮ ਬੁੱਧ। ਤੁਹਾਨੂੰ ਸਭ ਨੂੰ ਗੁਰੂ ਪੂਰਨਿਮਾ ਦੀ ਸ਼ੁਭਕਾਮਨਾਵਾਂ। "
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਲਿਖਿਆ, " ਭਾਰਤੀ ਸੰਸਕ੍ਰਿਤੀ 'ਚ ਗੁਰੂ ਦੀ ਥਾਂ ਬਹੁਤ ਹੀ ਸਤਿਕਾਰਯੋਗ ਹੈ। ਗੁਰੂ ਇੱਕ ਪੁੱਲ ਹੈ ਜੋ ਗਿਆਨ ਤੇ ਚੇਲੇ ਨੂੰ ਜੋੜਦਾ ਹੈ। ਇੱਕ ਗੁਰੂ, ਆਪਣੇ ਗਿਆਨ ਦੇ ਅੰਮ੍ਰਿਤ ਨਾਲ, ਧਰਮ ਅਤੇ ਚਰਿੱਤਰ ਵਰਗੇ ਕੀਮਤੀ ਗੁਣਾਂ ਰਾਹੀਂ ਪਾਲਣ ਪੋਸ਼ਣ ਕਰਕੇ ਇੱਕ ਚੇਲੇ ਦੇ ਜੀਵਨ ਨੂੰ ਸਹੀ ਦਿਸ਼ਾ ਅਤੇ ਅਰਥ ਪ੍ਰਦਾਨ ਕਰਦਾ ਹੈ। ਗੁਰੂ ਪੂਰਨਿਮਾ ਦੀ ਸ਼ੁਭਕਾਮਨਾਵਾਂ। "
ਅੱਜ ਗੁਰੂ ਪੂਰਨਿਮਾ ਦਾ ਤਿਉਹਾਰ ਪੂਰੇ ਦੇਸ਼ ਦੇ ਨਾਲ-ਨਾਲ ਧਰਮਨਗਰੀ ਹਰਿਦੁਆਰ ਵਿੱਚ ਵੀ ਮਨਾਇਆ ਜਾ ਰਿਹਾ ਹੈ। ਹਰਿਦੁਆਰ 'ਚ ਗੁਰੂ ਪੂਰਨਿਮਾ ਦਾ ਤਿਉਹਾਰ ਹਰ ਸਾਲ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਸੀ, ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ, ਗੁਰੂ ਪੂਰਨਿਮਾ ਛੋਟੇ ਪੱਧਰ 'ਤੇ ਮਨਾਈ ਜਾ ਰਹੀ ਹੈ। ਇਸ ਦਿਨ ਸ਼ਰਧਾਲੂ ਆਪਣੇ ਗੁਰੂਆਂ ਦੀ ਪੂਜਾ ਕਰਨ ਤੋਂ ਪਹਿਲਾਂ ਹਰ ਕੀ ਪੌੜੀ ਵਿਖੇ ਗੰਗਾ ਇਸ਼ਨਾਨ ਕਰਦੇ ਸਨ, ਪਰ ਇਸ ਵਾਰ ਕੋਰੋਨਾ ਦੇ ਕਾਰਨ ਅਜਿਹਾ ਨਹੀਂ ਹੋਵੇਗਾ।
ਪ੍ਰਾਚੀਨ ਅਵਧੂਤ ਮੰਡਲ ਦੇ ਮਹੰਤ ਰੁਪਿੰਦਰ ਪ੍ਰਕਾਸ਼ ਨੇ ਦੱਸਿਆ ਕਿ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਆਸ਼ਰਮ ਵਿੱਚ ਗੁਰੂ ਪੂਰਨਿਮਾ ਨਹੀਂ ਮਨਾਈ ਜਾਵੇਗੀ। ਬਲਕਿ, ਇਸ ਵਾਰ ਸਿਰਫ ਆਪਣੇ ਗੁਰੂ ਦੀ ਪੂਜਾ ਕੀਤੀ ਜਾਵੇਗੀ ਅਤੇ ਕਿਸੇ ਵੀ ਚੇਲੇ ਨੂੰ ਆਸ਼ਰਮ 'ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦਿਨ ਚੇਲੇ ਆਪਣੇ ਗੁਰੂ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲੈਂਦੇ ਹਨ, ਪਰ ਇਸ ਵਾਰ ਅਜਿਹਾ ਸੰਭਵ ਨਹੀਂ ਹੈ। ਇਸ ਲਈ ਘਰ ਬੈਠ ਕੇ ਗੁਰੂ ਪੂਰਨਿਮਾ ਦਾ ਤਿਉਹਾਰ ਮਨਾਓ। ਤੁਸੀਂ ਆਪਣੇ ਗੁਰੂ ਨੂੰ ਮੋਬਾਈਲ ਰਾਹੀਂ ਵਧਾਈ ਸੰਦੇਸ਼ ਦੇ ਸਕਦੇ ਹੋ।