ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਦੇਰ ਰਾਤ ਚੰਦਰਯਾਨ-2 ਦੇ ਲੈਂਡਰ "ਵਿਕਰਮ " ਦੇ ਚੰਨ ਉੱਤੇ ਉੱਤਰਨ ਦੇ ਇਤਿਹਾਸਕ ਪਲਾਂ ਦੇ ਗਵਾਹ ਬਣਨਗੇ। ਇਸ ਵਲਈ ਉਹ ਯੇਲਹਾਂਕਾ ਦੇ ਏਅਰਬੇਸ ਪੁਜੇ। ਪੀਐਮ ਮੋਦੀ ਇੱਕ ਖ਼ਾਸ ਜਹਾਜ਼ ਰਾਹੀਂ ਇਥੇ ਪੁਜੇ ਅਤੇ ਇਥੇ ਉਨ੍ਹਾਂ ਦਾ ਸਵਾਗਤ ਲਈ ਰਾਜਪਾਲ ਵਜੂਭਾਈ ਵਾਲਾ, ਮੁੱਖ ਮੰਤਰੀ ਬੀ.ਐੱਸ.ਯੇਦੀਯੂਰਪਾ, ਕੇਂਦਰੀ ਮੰਤਰੀ ਡੀ.ਵੀ. ਸਦਾਨੰਦ ਗੌੜਾ ਅਤੇ ਪ੍ਰਹਲਾਦ ਜੋਸ਼ੀ ਸਣੇ ਕਈ ਸਿਆਸੀ ਆਗੂ ਪੁਜੇ।
ਚੰਦਰਯਾਨ-2: ਪੀਐਮ ਮੋਦੀ ਚੰਦਰਯਾਨ-2 ਦੀ ਲੈਂਡਿੰਗ ਦੇ ਇਤਿਹਾਸਕ ਸਮੇਂ ਦਾ ਬਣਨਗੇ ਹਿੱਸਾ - ਇਤਿਹਾਸਕ ਸਮਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਕਰਵਾਰ ਦੇਰ ਰਾਤ ਚੰਦਰਯਾਨ-2 ਦੇ ਲੈਂਡਰ "ਵਿਕਰਮ " ਦੇ ਚੰਨ ਉੱਤੇ ਉੱਤਰਨ ਦੇ ਇਤਿਹਾਸਕ ਪਲਾਂ ਦੇ ਗਵਾਹ ਬਣਨ ਲਈ ਯੇਲਹਾਂਕਾ ਏਅਰਬੇਸ ਪੁਜੇ।
ਪੀਐਮ ਮੋਦੀ ਨੇ ਟਵੀਟ ਕਰਕੇ ਦੱਸਿਆ , " ਮੈਂ ਬੈਂਗਲੁਰੂ ਦੇ ਇਸਰੋ ਕੇਂਦਰ ਵਿੱਚ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਇਤਿਹਾਸਕ ਪਲਾਂ ਦਾ ਗਵਾਹ ਬਣਨ ਲਈ ਬੇਹਦ ਉਤਸ਼ਾਹਤ ਹਾਂ। "
ਚੰਦਰਯਾਨ-2 ਦਾ ਲੈਂਡਰ 'ਵਿਕਰਮ' ਸ਼ਨਿਚਰਵਾਰ ਤੜਕੇ 1: 30 ਵਜੇ ਤੋਂ 2: 30 ਵਜੇ ਦੇ ਵਿਚਾਲੇ ਚੰਨ ਦੀ ਤਹਿ ਉੱਤੇ "ਸਾਫਟ ਲੈਂਡਿੰਗ" ਕਰੇਗਾ। ਵਿਕਰਮ ਦੇ ਅੰਦਰ ਰੋਵਰ 'ਪ੍ਰਗਿਆਨ' ਜੋ ਕਿ ਸ਼ਨਿਚਰਵਾਰ ਸਵੇਰੇ ਸਾਢੇ ਪੰਜ ਤੋਂ ਸਾਢੇ ਛੇ ਵਜੇ ਵਿਚਾਲੇ ਬਾਹਰ ਨਿਕਲੇਗਾ। ਭਾਰਤੀ ਪੁਲਾੜਲ ਪ੍ਰੋਗਰਾਮ ਦੇ ਇਤਿਹਾਸ ਵਿੱਚ ਇਸ ਅਨੋਖੇ ਅਤੇ ਇਤਿਹਾਸਕ ਪਲਾਂ ਦੇ ਗਵਾਹ ਬਣਨ ਲਈ ਪੀਐਮ ਨਰਿੰਦਰ ਮੋਦੀ ਬੈਂਗਲੁਰੂ ਸਥਿਤ ਇਸਰੋ ਕੇਂਦਰ 'ਚ ਮੌਜ਼ੂਦ ਰਹਿਣਗੇ। ਪ੍ਰਧਾਨ ਮੰਤਰੀ ਮੋਦੀ, ਇਸਰੋ ਵੱਲੋਂ ਆਨਲਾਈਨ ਕੂਓਇਜ਼ ਮੁਕਾਬਲੇ ਰਾਹੀਂ ਦੇਸ਼ਭਰ ਤੋਂ ਚੁਣੇ ਗਏ ਦਰਜਨਾਂ ਵਿਦਿਆਰਥੀਆਂ ਅਤੇ ਵੱਡੀ ਗਿਣਤੀ ਵਿੱਚ ਮੀਡੀਆ ਕਰਮੀਆਂ ਅਤੇ ਹੋਰ ਲੋਕਾਂ ਈਸਰੋ ਟੈਲੀਮੈਂਟ੍ਰੀ ਟ੍ਰੈਕਿੰਗ ਐਂਡ ਕਮਾਂਡ ਨੈਟਵਰਕ (ਆਈਐੱਸਟੀਆਰਏਸੀ) ਰਾਹੀਂ ਇਸ ਇਤਿਹਾਸਕ ਪਲਾਂ ਨੂੰ ਲਾਈਵ ਵੇਖ ਸਕਣਗੇ।