ਪੰਜਾਬ

punjab

ਪੀਐਮ ਮੋਦੀ ਨੇ ਸੰਸਕ੍ਰਿਤ 'ਚ ਟਵੀਟ ਕਰ ਰਾਫ਼ੇਲ ਜਹਾਜ਼ਾਂ ਦਾ ਕੀਤਾ ਸਵਾਗਤ

By

Published : Jul 29, 2020, 6:44 PM IST

ਪ੍ਰਧਾਨ ਮੰਤਰੀ ਮੋਦੀ ਨੇ ਸੰਸਕ੍ਰਿਤ ਵਿੱਚ ਟਵੀਟ ਕਰਦਿਆਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੜਾਕੂ ਜਹਾਜ਼ਾਂ ਦਾ ਸਵਾਗਤ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਫ਼ੇਲ ਦਾ ਸਵਾਗਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਰਤ ਦੀ ਰੱਖਿਆ ਸਮਰੱਥਾ ਨੂੰ ਵਧਾਉਣ ਲਈ ਵਚਨਬੱਧ ਹੈ।

PM Modi welcomes Rafale fighter jets with a Sanskrit tweet
ਪੀਐਮ ਮੋਦੀ ਨੇ ਸੰਸਕ੍ਰਿਤ 'ਚ ਟਵੀਟ ਕਰ ਰਾਫ਼ੇਲ ਜਹਾਜ਼ਾਂ ਦਾ ਕੀਤਾ ਸਵਾਗਤ

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੀ ਤਾਕਤ 'ਚ ਅੱਜ ਉਸ ਸਮੇਂ ਵਾਧਾ ਹੋਇਆ ਜਦੋਂ ਫਰਾਂਸ ਤੋਂ ਪੰਜ ਰਾਫ਼ੇਲ ਲੜਾਕੂ ਜਹਾਜ਼ ਭਾਰਤ ਦੀ ਜ਼ਮੀਨ 'ਤੇ ਪਹੁੰਚੇ। ਇਨ੍ਹਾਂ ਜਹਾਜ਼ਾਂ ਨੇ ਮੰਗਲਵਾਰ ਨੂੰ ਫਰਾਂਸ ਤੋਂ ਉਡਾਣ ਭਰੀ ਸੀ, ਜਿਸ ਤੋਂ ਬਾਅਦ ਇਹ ਮੰਗਲਵਾਰ ਰਾਤ ਸੰਯੁਕਤ ਅਰਬ ਅਮੀਰਾਤ 'ਚ ਰੁਕੇ ਅਤੇ ਅੱਜ ਦੁਪਹਿਰ ਹਰਿਆਣਾ ਦੇ ਅੰਬਾਲਾ ਏਅਰਬੇਸ 'ਤੇ ਲੈਂਡ ਹੋਏ, ਜਿੱਥੇ ਉਨ੍ਹਾਂ ਦਾ ਵਾਟਰ ਸੈਲਿਊਟ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਦੌਰਾਨ ਹਵਾਈ ਫੌਜ ਦੇ ਮੁਖੀ ਆਰ. ਕੇ. ਐੱਸ. ਭਦੌਰੀਆ ਵੀ ਮੌਜੂਦ ਸਨ। ਏਅਰਫੋਰਸ ਦੇ ਚੀਫ਼ ਨੇ ਸਾਰੇ ਪਾਇਲਟਾਂ ਨਾਲ ਮੁਲਾਕਾਤ ਕੀਤੀ ਜੋ ਰਾਫੇਲ ਜਹਾਜ਼ ਨੂੰ ਭਾਰਤ ਲਿਆਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਹ ਰਾਫ਼ੇਲ ਜਹਾਜ਼ਾਂ ਦੀ ਫ੍ਰਾਂਸ ਵੱਲੋਂ ਪਹਿਲੀ ਖੇਪ ਹੈ।

PM ਮੋਦੀ ਨੇ ਖ਼ਾਸ ਸੰਦੇਸ਼ ਰਾਹੀਂ ਰਾਫ਼ੇਲ ਦਾ ਕੀਤਾ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਫ਼ੇਲ ਜਹਾਜ਼ਾਂ ਦਾ ਸਵਾਗਤ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਸਕ੍ਰਿਤ ਵਿੱਚ ਟਵੀਟ ਕਰਦਿਆਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੜਾਕੂ ਜਹਾਜ਼ਾਂ ਦਾ ਸਵਾਗਤ ਕੀਤਾ। ਜਿਸ ਦਾ ਮਤਲਬ ਇਹ ਹੈ ਕਿ ਦੇਸ਼ ਦੀ ਰੱਖਿਆ ਤੋਂ ਵੱਧ ਕੁੱਝ ਨਹੀਂ ਹੈ, ਨਾ ਕੋਈ ਚੰਗਾ ਕਾਰਜ, ਨਾ ਵਰਤ ਤੇ ਨਾ ਕੋਈ ਕੁਰਬਾਨੀ।

ਭਾਰਤੀ ਫ਼ੌਜ ਦੇ ਇਤਿਹਾਸ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ: ਰੱਖਿਆ ਮੰਤਰੀ

ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਰਾਫੇਲ ਜਹਾਜ਼ਾਂ ਦਾ ਸਵਾਗਤ ਕੀਤਾ। ਰਾਜਨਾਥ ਸਿੰਘ ਨੇ ਲਿਖਿਆ ਕਿ ਨਵਾਂ ਪੰਛੀ ਅੰਬਾਲਾ ਵਿੱਚ ਉਤਰਿਆ ਹੈ। ਰਾਫੇਲ ਜਹਾਜ਼ ਹਰ ਤਰ੍ਹਾਂ ਨਾਲ ਭਾਰਤੀ ਹਵਾਈ ਸੈਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜਹਾਜ਼ਾਂ ਬਾਰੇ ਲਗਾਏ ਗਏ ਦੋਸ਼ਾਂ ਦਾ ਪਹਿਲਾਂ ਹੀ ਜਵਾਬ ਦਿੱਤਾ ਜਾ ਚੁੱਕਾ ਹੈ। ਰਾਫ਼ੇਲ ਲੜਾਕੂ ਜਹਾਜ਼ ਭਾਰਤੀ ਫੌਜ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।

ਸਰਕਾਰ ਦੇਸ਼ ਦੀ ਰੱਖਿਆ ਸਮਰੱਥਾ ਨੂੰ ਵਧਾਉਣ ਲਈ ਵਚਨਬੱਧ: ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- "ਇਨ੍ਹਾਂ ਨਵੀਂ ਪੀੜ੍ਹੀਆਂ ਦੇ ਲੜਾਕੂ ਜਹਾਜ਼ਾਂ ਨੂੰ ਹਵਾਈ ਸੈਨਾ 'ਚ ਸ਼ਾਮਲ ਕਰਨਾ ਸਬੂਤ ਹੈ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਦੇਸ਼ ਬਣਾਉਣਾ ਚਾਹੁੰਦੇ ਹਾਂ..ਮੋਦੀ ਸਰਕਾਰ ਭਾਰਤ ਦੀ ਰੱਖਿਆ ਸਮਰੱਥਾ ਨੂੰ ਵਧਾਉਣ ਲਈ ਵਚਨਬੱਧ ਹੈ। ਮੈਂ ਮਾਣਯੋਗ ਪ੍ਰਧਾਨ ਮੰਤਰੀ ਦਾ ਸਾਡੀ ਹਵਾਈ ਫ਼ੌਜ ਨੂੰ ਇਹ ਬੇਮਿਸਾਲ ਤਾਕਤ ਪ੍ਰਦਾਨ ਕਰਨ ਲਈ ਧੰਨਵਾਦ ਕਰਦਾ ਹਾਂ।"

ABOUT THE AUTHOR

...view details