ਪੰਜਾਬ

punjab

ETV Bharat / bharat

ਪ੍ਰਧਾਨ ਮੰਤਰੀ ਮੋਦੀ ਅੱਜ ਜੰਮੁੂ ਦੌਰੇ 'ਤੇ, ਪੁੱਜੇ ਲੇਹ, ਕਸ਼ਮੀਰ, ਲੱਦਾਖ ਵੀ ਜਾਣਗੇ - ਜੰਮੂ ਕਸ਼ਮੀਰ

ਜੰਮੂ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੌਰੇ 'ਤੇ ਹਨ। ਆਪਣੇ ਇਸ ਇੱਕ ਦਿਨੀਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਸੂਬੇ ਦੇ ਤਿੰਨਾਂ ਖੇਤਰਾਂ ਜੰਮੂ,ਕਸ਼ਮੀਰ ਤੇ ਲੱਦਾਖ ਵੀ ਜਾਣਗੇ। ਕਰੀਬ 44 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਨੀਂਹ ਪੱਥਰ ਰਖਣਗੇ ਅਤੇ ਕੁੱਝ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਫ਼ਿਲਹਾਲ ਪੀਐਮ ਲੇਹ ਪੁੱਜ ਚੁੱਕੇ ਹਨ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਅੱਜ ਦੌਰੇ 'ਤੇ

By

Published : Feb 3, 2019, 1:58 PM IST

ਸੰਸਦੀ ਅਤੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਲੇਹ ਵਿੱਚ ਪੀਐਮ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡੀ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਤੇਜ਼ੀ ਨਾਲ ਕੰਮ ਕਰਨਾ ਹੈ। ਲਟਕਾਉਣ ਜਾਂ ਭਟਕਾਉਣ ਦੀ ਸੰਸਕ੍ਰਿਤੀ ਦੇਸ਼ ਪਿੱਛੇ ਛੱਡ ਚੁੱਕਾ ਹੈ। ਅਗਲੇ 5 ਸਾਲਾਂ ਵਿੱਚ ਲਟਕਾਉਣ ਤੇ ਭਟਕਾਉਣ ਦੀ ਸੰਸਕ੍ਰਿਤੀ ਨੂੰ ਦੇਸ਼ ਨਿਕਾਲਾ ਦੇਣ ਦੀ ਗੱਲ ਕਹੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਲੇਹ ਤੋਂ ਵਿਜੈਪੁਰ ਪੁਜਣਗੇ। ਜੰਮੂ ਤੋਂ ਬਾਅਦ ਉਹ ਸ੍ਰੀ ਨਗਰ ਅਤੇ ਫਿਰ ਦਿੱਲੀ ਵਾਪਸੀ ਕਰਨਗੇ।

ABOUT THE AUTHOR

...view details