ਨਵੀਂ ਦਿੱਲੀ: ਸ੍ਰੀ ਰਾਮ ਭਗਤ ਹਨੂਮਾਨ ਦਾ ਜਨਮ ਚੇਤ ਪੁੰਨਿਆ ਨੂੰ ਹੋਇਆ। ਇਸ ਸਾਲ ਹਨੂਮਾਨ ਜੈਅੰਤੀ ਅੱਜ ਭਾਵ 8 ਅਪ੍ਰੈਲ ਬੁੱਧਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਾਲ ਲੌਕਡਾਊਨ ਕਾਰਨ ਬਜਰੰਗਬਲੀ ਦੀ ਜੈਅੰਤੀ ਭਗਤ ਮੰਦਰਾਂ ਦੀ ਥਾਂ ਆਪਣੇ ਘਰਾਂ ਵਿੱਚ ਸ਼ਰਧਾ ਨਾਲ ਮਨਾ ਰਹੇ ਹਨ। ਬਜਰੰਗਬਲੀ ਦੀ ਜੈਅੰਤੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸਣੇ ਕਈ ਸਿਆਸੀ ਆਗੂਆਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਟਵੀਟ ਕਰ ਕਿਹਾ, "ਹਨੂਮਾਨ ਜੈਅੰਤੀ ਦੇ ਪਾਵਨ ਮੌਕੇ 'ਤੇ ਦੇਸ਼ ਵਾਸੀਆਂ ਨੂੰ ਤਹਿ ਦਿਲ ਤੋਂ ਮੁਬਾਰਕਬਾਦ। ਭਗਤੀ, ਸ਼ਕਤੀ, ਸਮਰਪਣ ਅਤੇ ਅਨੁਸ਼ਾਸਨ ਦੇ ਪ੍ਰਤੀਕ ਪਵਨ ਪੁੱਤਰ ਦਾ ਜੀਵਨ ਸਾਨੂੰ ਹਰ ਸੰਕਟ ਦਾ ਸਾਹਮਣਾ ਕਰਨ ਅਤੇ ਉਸ ਨੂੰ ਪਾਰ ਕਰਨ ਦੀ ਪ੍ਰੇਰਣਾ ਦਿੰਦਾ ਹੈ।"