ਨਵੀਂ ਦਿੱਲੀ: 25 ਜੂਨ 1975 ਨੂੰ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਐਮਰਜੈਂਸੀ ਨੂੰ ਅੱਜ 45 ਸਾਲ ਪੂਰੇ ਹੋ ਗਏ ਹਨ ਜਿਸ 'ਤੇ ਪਾਐਮ ਮੋਦੀ ਨੇ ਟਵੀਟ ਕਰ ਆਪਣੀ ਪ੍ਰਤੀਕਿਰੀਆ ਦਿੱਤੀ ਹੈ। ਉਨ੍ਹਾਂ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅੱਜ ਤੋਂ ਠੀਕ 45 ਸਾਲ ਪਹਿਲਾਂ ਦੇਸ਼ 'ਚ ਐਮਰਜੈਂਸੀ ਲਾਈ ਗਈ ਸੀ।
ਪੀਐਮ ਮੋਦੀ ਨੇ ਕਿਹਾ, "ਉਸ ਸਮੇਂ ਭਾਰਤ 'ਚ ਲੋਕਤੰਤਰ ਦੀ ਰੱਖਿਆ ਲਈ ਜਿਨ੍ਹਾਂ ਨੇ ਵੀ ਸੰਘਰਸ਼ ਕੀਤਾ, ਤਸੀਹੇ ਝੱਲੇ ਉਨ੍ਹਾਂ ਸਾਰਿਆਂ ਨੂੰ ਮੇਰਾ ਸਲਾਮ! ਉਨ੍ਹਾਂ ਦੀ ਸ਼ਹੀਦੀ ਅਤੇ ਤਿਆਗ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।"
ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਤੋਂ ਉਹ ਸਭ ਕੁੱਝ ਖੋਹ ਲਿਆ ਗਿਆ ਹੈ, ਜਿਨ੍ਹਾਂ ਦੀ ਉਨ੍ਹਾਂ ਨੇ ਕਦੇ ਵਰਤੋਂ ਹੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਕਨੂੰਨੀ ਨਿਯਮਾਂ ਤੋਂ ਪਰ੍ਹਾਂ ਲੋਕਤੰਤਰ ਸਾਡਾ ਸੰਸਕਾਰ ਹੈ ਅਤੇ ਸਾਡੀ ਸੰਸਕ੍ਰਿਤੀ ਹੈ। ਉਸ ਵਿਰਾਸਤ ਨੂੰ ਲੈ ਕੇ ਅਸੀਂ ਪੜ੍ਹੇ ਲਿਖੇ ਹਾਂ।
ਉੱਥੇ ਹੀ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਕਿਹਾ, "25 ਜੂਨ 1975 ਨੂੰ ਪੀਐਮ ਇੰਦਰਾ ਗਾਂਧੀ ਦੀ ਪ੍ਰਧਾਨਗੀ 'ਚ ਕੇਂਦਰ ਸਰਕਾਰ ਨੇ ਐਮਰਜੈਂਸੀ ਲਾਈ ਸੀ ਅਤੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ, ਭਾਰਤ ਰਤਨ ਅਟਲ ਬਿਹਾਰੀ ਵਾਜਪਾਈ, ਚੰਦਰਸ਼ੇਖਰ ਅਤੇ ਭਾਰਤ ਦੇ ਲੱਖਾਂ ਲੋਕਾਂ ਸਣੇ ਕਈ ਵਿਰੋਧੀ ਧਿਰ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ।"