ਪਟਨਾ: ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰ ਬਿਹਾਰ ਦੀਆਂ ਚੋਣਾਂ 'ਚ ਵੋਟਰਾਂ ਨੂੰ ਆਪਣੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਮਾਸਕ ਪਾਉਣ ਤੇ ਸਮਾਜਿਕ ਦੂਰੀ ਦੀ ਗੱਲ ਕਹੀ ਹੈ।
ਬਿਹਾਰ ਚੋਣਾਂ: ਪੀਐਮ ਮੋਦੀ ਨੇ ਕੀਤਾ ਟਵੀਟ- 'ਪਹਿਲਾਂ ਮਤਦਾਨ, ਫ਼ੇਰ ਜਲਪਾਨ' - bihar elections
ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਸਾਰੇ ਵੋਟਰ ਕੋਵਿਡ ਨਾਲ ਸਬੰਧਤ ਸਾਵਧਾਨੀਆਂ ਵਰਤਦੇ ਹੋਏ, ਜਮੂਹਰੀਅਤ ਦੇ ਇਸ ਤਿਉਹਾਰ 'ਚ ਆਪਣੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ।
ਬਿਹਾਰ ਚੋਣਾਂ: ਪੀਐਮ ਮੋਦੀ ਨੇ ਕੀਤਾ ਟਵੀਟ- 'ਪਹਿਲਾਂ ਮਤਦਾਨ, ਫ਼ੇਰ ਜਲਪਾਨ'
ਬਿਹਾਰ ਵਿਧਾਨ ਸਭਾ ਚੋਣਾਂ ਦਾ ਅੱਜ ਪਹਿਲੇ ਦੌਰ ਦੀ ਵੋਟਿੰਗ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਕੋਵਿਡ ਸੰਬੰਧੀ ਸਾਵਧਾਨੀਆਂ ਨੂੰ ਵਰਤਦੇ ਹੋਏ, ਜਮੂਹਰੀਅਤ ਦੇ ਇਸ ਤਿਉਹਾਰ 'ਚ ਆਪਣੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ। ਦੋ ਗਜ ਦੀ ਦੂਰੀ ਦਾ ਧਿਆਨ ਰੱਖਿਆ ਜਾਵੇ, ਮਾਸਕ ਜ਼ਰੂਰ ਪਾਓ। ਯਾਦ ਰਹੇ, ਪਹਿਲਾਂ ਮਤਦਾਨ, ਫੇਰ ਜਲਪਾਨ'।