ਨਵੀਂ ਦਿੱਲੀ: ਝਾਰਖੰਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਚੋਣ ਸਭਾ ਨੂੰ ਲੈ ਕੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੀਐਮ ਮੋਦੀ ਗੁਮਲਾ ਅਤੇ ਪਲਾਮੂ ਵਿੱਚ ਭਾਜਪਾ ਉਮੀਦਵਾਰਾਂ ਦੇ ਪੱਖ ਵਿੱਚ ਇਕੱਠ ਨੂੰ ਸੰਬੋਧਨ ਕਰਨਗੇ। ਦੋਵਾਂ ਥਾਵਾਂ ਦੀ ਸਭਾ ਲਈ 12 ਤੋਂ ਵੱਧ ਐਸਪੀ, 60 ਤੋਂ ਵੱਧ ਡੀਐਸਪੀ ਅਤੇ ਹਜ਼ਾਰਾਂ ਜਵਾਨ ਤਾਇਨਾਤ ਕੀਤੇ ਗਏ ਹਨ।
ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਵਿਖੇ ਗਯਾ ਤੋਂ ਹੁੰਦੇ ਹੋਏ ਝਾਰਖੰਡ ਦੇ ਪਲਾਮੂ ਵਿੱਚ ਪਹੁੰਚਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਾਮੂ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਗੁਮਲਾ ਜਾਣਗੇ।
ਪ੍ਰਧਾਨਮੰਤਰੀ ਮੋਦੀ ਦਾ ਮਿੰਟ ਟੂ ਮਿੰਟ ਪ੍ਰੋਗਰਾਮ
- 25 ਨਵੰਬਰ ਨੂੰ ਸਵੇਰੇ 11 ਵਜੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਗਯਾ ਹਵਾਈ ਅੱਡੇ ਪਹੁੰਚਣਗੇ।
- ਉੱਥੋ ਉਹ ਹੇਲੀਕਾਪਟਰ ਰਾਹੀਂ ਡਾਲਟਨਗੰਜ ਪਹੁੰਚਣਗੇ ਅਤੇ 12 ਵਜੇ ਤੋਂ ਚੋਣ ਸਭਾ ਨੂੰ ਸੰਬੋਧਨ ਕਰਨਗੇ।
- ਦੁਪਹਿਰ 1 ਵਜੇ ਪੀਐਮ ਮੋਦੀ ਡਾਲਟਨਗੰਜ ਤੋਂ ਗੁਮਲਾ ਲਈ ਰਵਾਨਾ ਹੋਣਗੇ।
- ਦੁਪਹਿਰ ਡੇਢ ਵਜੇ ਪੀਐਮ ਮੋਦੀ ਝਾਰਖੰਡ ਦੇ ਗੁਮਲਾ ਪਹੁੰਚਣਗੇ ਅਤੇ ਉੱਥੋ ਉਹ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਗੁਮਲਾ ਵਿੱਚ ਪੀਐਮ ਮੋਦੀ ਲਗਭਗ 1 ਘੰਟੇ ਤੱਕ ਰਹਿਣਗੇ।
ਇਹ ਵੀ ਪੜ੍ਹੋ:PM ਮੋਦੀ ਨੇ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਕੀਤਾ ਸੰਬੋਧਨ, ਬਚਪਨ ਦਾ ਕਿੱਸਾ ਕੀਤਾ ਸਾਂਝਾ