ਪੰਜਾਬ

punjab

ETV Bharat / bharat

ਪੀਐੱਮ ਮੋਦੀ ਨੇ ਜੇਟਲੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਸ਼ਰਧਾਂਜਲੀ ਦਿੰਦਿਆਂ ਹੋਏ ਭਾਵੁਕ - ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਘਰ ਪੁੱਜੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜੇਟਲੀ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਭਾਵੁਕ ਹੋ ਗਏ।

ਫ਼ੋਟੋ।

By

Published : Aug 27, 2019, 7:25 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ ਵਿੱਚ ਭਾਗ ਲੈਣ ਤੋਂ ਬਾਅਦ ਭਾਰਤ ਪਰਤ ਆਏ ਹਨ। ਪੀਐੱਮ ਮੋਦੀ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇ ਦੇਹਾਂਤ ਦੌਰਾਨ ਤਿੰਨ ਦੇਸ਼ਾਂ ਦੇ ਦੌਰੇ 'ਤੇ ਸਨ ਜਿਸ ਕਾਰਨ ਉਹ ਜੇਟਲੀ ਦੇ ਅੰਤਿਮ ਸਸਕਾਰ 'ਚ ਸ਼ਾਮਲ ਨਹੀਂ ਹੋ ਸਕੇ ਸਨ। ਭਾਰਤ ਪਰਤਦਿਆਂ ਹੀ ਮੋਦੀ ਜੇਟਲੀ ਦੇ ਪਰਿਵਾਰ ਨੂੰ ਮਿਲਣ ਉਸ ਦੇ ਘਰ ਪੁੱਜੇ।

ਉੱਥੇ ਪੁੱਜ ਕੇ ਉਨ੍ਹਾਂ ਜੇਟਲੀ ਦੀ ਪਤਨੀ ਸੰਗੀਤਾ ਡੋਗਰਾ ਅਤੇ ਧੀ ਨਾਲ ਮੁਲਾਕਾਤ ਕੀਤੀ ਅਤੇ ਜੇਟਲੀ ਦੇ ਦੇਹਾਂਤ ਦੇ ਦੁੱਖ ਪ੍ਰਗਟਾਇਆ। ਇਸ ਦੇ ਨਾਲ ਹੀ ਉਨ੍ਹਾਂ ਜੇਟਲੀ ਦੀ ਫੋ਼ਟੋ ਅੱਗੇ ਫੁੱਲ ਚੜ੍ਹਾਏ ਜਿਸ ਦੌਰਾਨ ਉਹ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅਰੁਣ ਜੇਟਲੀ ਦੇ ਘਰ ਪੁੱਜੇ ਸਨ।

ਦੱਸਣਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਕਾਰਨ ਦਿੱਲੀ ਦੇ ਏਮਜ਼ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। 24 ਅਗਸਤ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਜਿਸ ਦੇ ਅਗਲੇ ਹੀ ਦਿਨ ਨਿਗਮਬੋਧ ਘਾਟ 'ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕਈ ਦਿੱਗਜ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਨ।

ABOUT THE AUTHOR

...view details