ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ 3 ਦਿਨਾਂ ਥਾਈਲੈਂਡ ਯਾਤਰਾ ਲਈ ਬੈਂਕਾਕ ਪਹੁੰਚੇ, ਜਿੱਥੇ ਭਾਰਤੀ ਪ੍ਰਵਾਸੀਆਂ ਨੇ ਹੋਟਲ ਮੈਰੀਅਟ ਮਾਰਕੁਇਸ ਵਿਖੇ ਸਵਾਗਤ ਕੀਤਾ। ਉਹ ਅੱਜ ‘ਸਵਾਸਦੀ ਪੀਐਮ ਮੋਦੀ’ ਪ੍ਰੋਗਰਾਮ ਦੌਰਾਨ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨਗੇ। ਉਹ ਇਸ ਯਾਤਰਾ ਦੌਰਾਨ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ਆਸੀਯਾਨ), ਪੂਰਬੀ ਏਸ਼ੀਆ ਅਤੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰਸੀਈਪੀ) ਸੰਮੇਲਨ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੰਨ ਦਿਨਾਂ ਥਾਈਲੈਂਡ ਦੌਰਾ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਦਾ ਇਹ ਦੌਰਾ ਵਪਾਰ, ਸਮੁੰਦਰੀ ਸੁਰੱਖਿਆ ਅਤੇ ਸੰਪਰਕ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਕੇਂਦਰਤ ਰਹੇਗੀ। ਇਸ ਦੌਰਾਨ ਉਹ ਏਸੀਆਨ-ਭਾਰਤ, ਪੂਰਬੀ ਏਸ਼ੀਆ ਅਤੇ ਆਰਸੀਈਪੀ ਸੰਮੇਲਨ ਵਿੱਚ ਹਿੱਸਾ ਲੈਣਗੇ।
ਬੈਂਕਾਕ ਵਿੱਚ ਹੋਣ ਜਾ ਰਹੀ 16 ਏਸ਼ੀਆ ਦੇਸ਼ਾਂ ਦੀ ਕਾਰੋਬਾਰੀ ਬੈਠਕ ਦੌਰਾਨ ਖੇਤਰੀ ਪ੍ਰਤੀਯੋਗੀ ਆਰਥਿਕ ਭਾਈਵਾਲੀ (ਆਰਸੀਈਪੀ) ਦਾ ਐਲਾਨ ਹੋਣਾ ਹੈ, ਜਿਸ 'ਤੇ ਵਿਸ਼ਵ ਦੀ ਨਜ਼ਰ ਰਹੇਗੀ।