ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਤੋਂ ਬਚਾਅ ਲਈ ਵੀਰਵਾਰ ਨੂੰ 'ਜਨ ਅੰਦੋਲਨ' ਦੀ ਸ਼ੁਰੂਆਤ ਕਰ ਦਿੱਤੀ ਹੈ। ਅਕਤੂਬਰ ਤੋਂ ਦਸੰਬਰ ਤੱਕ ਤਿਉਹਾਰਾਂ ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਣ ਵਾਲੀ ਇਸ ਮੁਹਿੰਮ ਵਿੱਚ ਨਰਾਤੇ, ਛੱਠ ਪੂਜਾ, ਕ੍ਰਿਸਮਿਸ ਤੇ ਸਰਦੀਆਂ ਦੇ ਮੌਸਮ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਫੋ਼ਕਸ ਕੀਤਾ। ਪੀਐਮ ਮੋਦੀ ਨੇ ਟਵੀਟ ਕੀਤਾ ਕਿ ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿਲਾਈ ਨਹੀਂ। ਪੀਐਮ ਨੇ ਟਵੀਟ ਕਰਕੇ ਕਿਹਾ, 'ਆਓ ਕੋਰੋਨਾ ਨਾਲ ਲੜਨ ਲਈ ਇਕੱਠੇ ਹੋਈਏ! ਹਮੇਸ਼ਾ ਯਾਦ ਰੱਖੋ: ਮਾਸਕ ਜ਼ਰੂਰ ਪਾਓ। ਹੱਥ ਸਾਫ਼ ਰੱਖੋ। ਸਮਾਜਿਕ ਦੂਰੀ ਬਣਾ ਕੇ ਰੱਖੋ। 'ਦੋ ਗੱਜ ਦੀ ਦੂਰੀ ਬਣਾ ਕੇ ਰੱਖੋ।'
ਇੱਕ ਹੋਰ ਟਵੀਟ ਵਿੱਚ ਪੀਐਮ ਨੇ ਕਿਹਾ ਕਿ ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਤੇ ਕੋਰੋਨਾ ਯੋਧਿਆਂ ਨੂੰ ਇਸ ਤੋਂ ਬਹੁਤ ਤਾਕਤ ਮਿਲੀ ਹੈ। ਸਾਡੇ ਸਾਮੂਹਿਕ ਪ੍ਰੋਗਰਾਮਾਂ ਨੇ ਜਾਨ ਬਚਾਈ ਹੈ। ਸਾਨੂੰ ਗਤੀ ਜਾਰੀ ਰੱਖਣੀ ਹੋਵੇਗੀ ਤੇ ਨਾਗਰਿਕਾਂ ਨੂੰ ਵਾਇਰਸ ਤੋਂ ਬਚਾਉਣਾ ਹੋਵੇਗਾ।