ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਆਤਮ ਨਿਰਭਰ ਯੂਪੀ ਰੁਜ਼ਗਾਰ ਮੁਹਿੰਮ' ਲਾਂਚ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ਨਾਲ ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਮੰਤਰੀ ਵੀ ਇਸ ਵਰਚੂਅਲ ਲਾਂਚਿੰਗ ਦੌਰਾਨ ਮੌਜੂਦ ਰਹੇ। ਸੂਬਾ ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਤਹਿਤ ਲਗਭਗ ਸਵਾ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਪੀਐਮ ਮੋਦੀ ਨੇ ਗੋਂਡਾ ਦੀ ਵਿਨੀਤਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵਿਨੀਤਾ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਔਰਤਾਂ ਨਾਲ ਇੱਕ ਸਮੂਹ ਬਣਾਇਆ ਹੈ। ਸਾਨੂੰ ਪ੍ਰਸ਼ਾਸਨ ਤੋਂ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਅਸੀਂ ਇਹ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ, ਨਰਸਰੀ ਸ਼ੁਰੂ ਕੀਤੀ ਅਤੇ ਹੁਣ ਇਕ ਸਾਲ ਵਿਚ 6 ਲੱਖ ਰੁਪਏ ਦੀ ਬਚਤ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਬਹਿਰਾਇਚ ਦੇ ਤਿਲਕਰਮ ਨਾਲ ਗੱਲਬਾਤ ਕੀਤੀ, ਜੋ ਖੇਤੀਬਾੜੀ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੱਛੇ ਇਕ ਵੱਡਾ ਘਰ ਬਣਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਕਿਸਾਨ ਨੇ ਕਿਹਾ ਕਿ ਇਹ ਤੁਹਾਡਾ ਹੈ। ਸਾਨੂੰ ਇਸ ਰਿਹਾਇਸ਼ੀ ਯੋਜਨਾ ਦਾ ਲਾਭ ਮਿਲਿਆ। ਤਿਲਕਰਮ ਨੇ ਦੱਸਿਆ ਕਿ ਪਹਿਲਾਂ ਉਹ ਝੌਂਪੜੀ ਵਿੱਚ ਸੀ ਪਰ ਹੁਣ ਘਰ ਬਣਾਇਆ ਜਾ ਰਿਹਾ ਹੈ ਤਾਂ ਪਰਿਵਾਰ ਕਾਫ਼ੀ ਖੁਸ਼ ਹੈ।