ਪੰਜਾਬ

punjab

ETV Bharat / bharat

ਚੌਰੀ ਚੌਰਾ ਸ਼ਤਾਬਦੀ ਸਮਾਰੋਹ ਦਾ ਪੀਐੱਮ ਮੋਦੀ ਕਰਨਗੇ ਉਦਘਾਟਨ - ਮੁੱਖ ਮੰਤਰੀ ਯੋਗੀ ਆਦਿੱਤਿਆਨਾਥ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਰੋਹ ਦਾ ਵਰਚੁਅਲ ਉਦਘਾਟਨ ਕਰਕੇ ਡਾਕ ਟਿਕਟ ਜਾਰੀ ਕਰਨਗੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਹਾਜ਼ਰੀ ’ਚ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ ਜਾਵੇਗੀ।

ਤਸਵੀਰ
ਤਸਵੀਰ

By

Published : Feb 4, 2021, 11:09 AM IST

ਨਵੀਂ ਦਿੱਲੀ: ਚੌਰੀਚੌਰਾ ਸ਼ਤਾਬਦੀ ਸਮਾਰੋਹ ਦਾ ਅੱਜ ਆਗਾਜ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਰੋਹ ਦਾ ਵਰਚੁਅਲ ਉਦਘਾਟਨ ਕਰਕੇ ਡਾਕ ਟਿਕਟ ਜਾਰੀ ਕਰਨਗੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਹਾਜ਼ਰੀ ’ਚ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ ਜਾਵੇਗੀ। ਰਾਜਪਾਲ ਆਨੰਦੀ ਬੇਨ ਪਟੇਲ ਵਰਚੁਅਲ ਜੁੜਣਗੇ। ਇਹ ਸਮਾਰੋਹ ਪੂਰੇ ਸਾਲ ਚਲੇਗਾ ਤੇ ਵੱਖ-ਵੱਖ ਦਿਨ ਪ੍ਰੋਗਰਾਮ ਹੋਣਗੇ। ਸਮਾਰੋਹ ਦੌਰਾਨ ਚੌਰੀਚੌਰੀ ਕਾਂਡ ਦੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ 99 ਲੋਕਾਂ ਨੂੰ ਚੁਣਿਆ ਹੈ, ਸਾਰੇ ਸ਼ਹੀਦਾਂ ਦੀ ਤੀਜੀ ਪੀੜੀ ਦੇ ਪਰਿਵਾਰਿਕ ਮੈਂਬਰ ਸਨ।

ਪ੍ਰੋਗਰਾਮ ਦੀ ਤਿਆਰੀਆਂ ਹੋਈਆਂ ਮੁੰਕਮਲ

ਚੌਰੀ ਚੌਰਾ ਦੀ ਘਟਨਾ ਨੂੰ ਪੂਰੇ 100 ਸਾਲ ਹੋ ਚੁੱਕੇ ਹਨ। ਸਮਾਰੋਹ ਨੂੰ ਲੈ ਕੇ ਤਿਆਰੀਆਂ ਤਕਰੀਬਨ ਪੂਰੀਆਂ ਹੋ ਚੁੱਕੀਆਂ ਹਨ। ਕਮਿਸ਼ਨਰ ਜੈਅੰਤ ਨਾਰਲੀਕਰ ਨੇ ਸਾਰੀ ਤਿਆਰੀਆਂ ਦਾ ਜਾਇਜਾ ਲਿਆ।

ਘਰ ਬੈਠੇ ਵੀ ਸਮਾਰੋਹ ਨੂੰ ਦੇਖ ਸਕਣਗੇ ਲੋਕ

ਇਸ ਸਮਾਰੋਹ ਨੂੰ ਦੇਸ਼ ਦੇ ਕਿਸੇ ਵੀ ਥਾਂ ਬੈਠੇ ਲੋਕ ਆਸਾਨੀ ਨਾਲ ਦੇਖ ਸਕਣਗੇ। ਇਸ ਦੇ ਲਈ ਜੁਆਇੰਟ ਮੈਜਿਸਟਰੇਟ/ ਐੱਸਡੀਐੱਮ ਸਦਰ ਗੌਰਵ ਸਿੰਘ ਸੋਗਰਵਾਲ ਦੀ ਅਗੁਵਾਈ ਹੇਠ ਆਈਟੀ ਟੀਮ ਨੇ ਇਕ ਵੇਬਸਾਈਟ ਤਿਆਰ ਕੀਤੀ ਜਿੱਥੇ ਸਮਾਰੋਹ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਕੁਝ ਇਸ ਤਰ੍ਹਾਂ ਹੋਈ ਸੀ ਚੌਰੀ ਚੌਰਾ ਦੀ ਘਟਨਾ

ਚਾਰ ਫਰਵਰੀ 1922 ਨੂੰ ਚੌਰੀ ਚੌਰਾ ਦੇ ਭੋਪਾ ਬਾਜ਼ਾਰ ’ਚ ਸੱਤਿਆਗ੍ਰਹਿ ਇੱਕਠੇ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਦੀ ਗਾਂਧੀ ਟੋਪੀ ਨੂੰ ਇੱਕ ਸਿਪਾਹੀ ਨੇ ਆਪਣੇ ਪੈਰਾਂ ਹੇਠਾਂ ਰਗੜਿਆ।ਇਸ ਤੋਂ ਬਾਅਦ ਸੱਤਿਆਗ੍ਰਹਿ ਭੜਕ ਗਏ। ਪੁਲਿਸ ਕਰਮੀ ਭੱਜ ਕੇ ਥਾਣੇ ’ਚ ਲੁੱਕ ਗਏ। ਥਾਣੇ ਨੂੰ ਸੱਤਿਆਗ੍ਰਹਿਆਂ ਨੇ ਘੇਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਫਾਇਰਿੰਗ ਸ਼ੂਰੂ ਕਰ ਦਿੱਤੀ। ਜਿਸ ਦੌਰਾਨ ਤਿੰਨ ਸੱਤਿਆਗ੍ਰਹਿ ਮੌਕੇ ’ਤੇ ਸ਼ਹਿਦ ਹੋ ਗਏ। ਇਸ ਘਟਨਾ ’ਚ 50 ਤੋਂ ਜਿਆਦਾ ਲੋਕ ਜ਼ਖਮੀ ਹੋਏ ਸਨ। ਗੁੱਸੇ 'ਚ ਆਏ ਅੰਦੋਲਨਕਾਰੀਆਂ ਨੇ ਪੁਲਿਸ ਚੌਂਕੀ ਨੂੰ ਅੱਗ ਲਾ ਕੇ ਇੰਸਪੈਕਟਰ ਸਮੇਤ 20 ਪੁਲਿਸ ਕਰਮੀਆਂ ਨੂੰ ਸਾੜ ਦਿੱਤਾ। ਜਿਸ ਕਾਰਨ 19 ਲੋਕਾਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਸੀ।

ABOUT THE AUTHOR

...view details