ਮੋਦੀ ਨੇ ਫ਼ਿਰ ਦਹੁਰਾਇਆ ਸੰਕਲਪ-ਜਿੱਥੇ ਮਰਜ਼ੀ ਲੁੱਕ ਜਾਉ, ਬਚੋਗੇ ਨਹੀਂ - ਪੰਜਾਬ
ਮੁੰਬਈ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਵਿੱਚ ਹਨ। ਉਹ ਪੁਲਵਾਮਾ ਹਮਲੇ ਕਾਰਨ ਗੁੱਸੇ ਵਿੱਚ ਹਨ ਤੇ ਉਨ੍ਹਾਂ ਕਿਹਾ ਕਿ ਪੁਲਵਾਮਾ ਦੇ ਦੋਸ਼ੀਆਂ ਨੂੰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਮੈਂਬਰ ਨੂੰ ਗੁਆਇਆ ਹੈ, ਉਨ੍ਹਾਂ ਦਾ ਦੁੱਖ ਉਹ ਸਮਝ ਰਹੇ ਹਨ। ਪ੍ਰਧਾਨਮੰਤਰੀ ਮੋਦੀ ਨੇ ਕੱਲ੍ਹ ਵੀ ਕਿਹਾ ਸੀ ਅਤੇ ਅੱਜ ਵੀ ਕਿਹਾ ਕਿ ਉਨ੍ਹਾਂ ਦਾ ਬਲਿਦਾਨ ਅਜਾਈਂ ਨਹੀਂ ਜਾਵੇਗਾ।
ਪ੍ਰਧਾਨਮੰਤਰੀ ਨਰਿੰਦਰ ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਇਸ ਹਮਲੇ ਦੇ ਜ਼ਿੰਮੇਵਾਰ ਅੱਤਵਾਦੀ ਜਿੰਨ੍ਹਾਂ ਚਾਹੇ ਲੁਕਣ ਦੀ ਕੋਸ਼ਿਸ਼ ਕਰ ਲੈਣ ਪਰ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਬਲਿਦਾਨ ਅਜਾਈਂ ਨਹੀਂ ਜਾਵੇਗਾ। ਅੱਤਵਾਦੀ ਸੰਗਠਨਾਂ ਨੇ ਜੋ ਗੁਨਾਹ ਕੀਤਾ ਹੈ, ਉਹ ਲੁੱਕ ਨਹੀਂ ਸਕਦੇ, ਉਨ੍ਹਾਂ ਨੂੰ ਸਜ਼ਾ ਮਿਲੇਗੀ। ਫ਼ੌਜੀਆਂ ਨੂੰ ਖ਼ਾਸ ਕਰ ਕੇ ਸੀਆਰਪੀਐਫ਼ ਵਿੱਚ ਜੋ ਗੁੱਸਾ ਹੈ ਉਹ ਵੀ ਦੇਸ਼ ਨੂੰ ਸਮਝ ਆ ਰਿਹਾ ਹੈ, ਇਸ ਲਈ ਸੁੱਰਖਿਆ ਬਲਾਂ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਗਈ ਹੈ।