ਪੰਜਾਬ

punjab

ETV Bharat / bharat

ਪੀਐਮ ਮੋਦੀ ਚੀਨੀ ਐਪ ਵੀਬੋ ਤੋਂ ਡਿਲੀਟ ਕੀਤਾ ਆਪਣਾ ਅਕਾਊਂਟ

ਪੀਐਮ ਮੋਦੀ ਨੇ ਚੀਨੀ ਐਪ ਵੀਬੋ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ। 59 ਚੀਨੀ ਐਪਸ 'ਤੇ ਪਾਬੰਦੀ ਲਗਾਉਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੇ ਇਹ ਤੈਅ ਕੀਤਾ ਕਿ ਉਹ ਆਪਣੇ ਵੀਬੋ ਅਕਾਊਂਟ ਨੂੰ ਡਿਲੀਟ ਕਰ ਦੇਣਗੇ।

ਪੀਐਮ ਮੋਦੀ
ਪੀਐਮ ਮੋਦੀ

By

Published : Jul 1, 2020, 6:56 PM IST

Updated : Jul 1, 2020, 10:17 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਸੋਸ਼ਲ ਮੀਡੀਆ ਪਲੈਟਫਾਰਮ ਵੀਬੋ (Weibo App) ਤੋਂ ਖ਼ੁਦ ਨੂੰ ਵੱਖ ਕਰਨ ਦਾ ਫ਼ੈਸਲਾ ਲਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਬੀਤੇ ਸੋਮਵਾਰ 29 ਜੂਨ ਨੂੰ ਚੀਨ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ 59 ਚੀਨੀ ਐਪਸ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚ ਚੀਨ ਦਾ ਸੋਸ਼ਲ ਮੀਡੀਆ ਪਲੈਟਫਾਰਮ ਵੀਬੋ ਵੀ ਸ਼ਾਮਲ ਹੈ। ਇਹ ਟਵਿੱਟਰ ਦੀ ਤਰ੍ਹਾਂ ਹੀ ਇੱਕ ਮਾਈਕਰੋ ਬਲੌਗਿੰਗ ਸਾਈਟ ਹੈ। ਪ੍ਰਧਾਨ ਮੰਤਰੀ ਦਾ ਵੀਬੋ 'ਤੇ ਅਧਿਕਾਰਤ ਅਕਾਊਂਟ ਹੈ ਅਤੇ 2.5 ਲੱਖ ਦੇ ਕਰੀਬ ਲੋਕ ਉਨ੍ਹਾਂ ਨੂੰ ਫੌਲੋ ਕਰਦੇ ਹਨ।

ਸੂਤਰਾਂ ਨੇ ਦੱਸਿਆ ਕਿ 59 ਚੀਨੀ ਐਪਸ 'ਤੇ ਪਾਬੰਦੀ ਲਗਾਉਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੇ ਇਹ ਤੈਅ ਕੀਤਾ ਕਿ ਉਹ ਆਪਣੇ ਵੀਬੋ ਅਕਾਊਂਟ ਨੂੰ ਡਿਲੀਟ ਕਰ ਦੇਣਗੇ। ਪ੍ਰਧਾਨ ਮੰਤਰੀ ਕੁੱਝ ਸਾਲ ਪਹਿਲਾਂ ਹੀ ਵੀਬੋ ਐਪ ਨਾਲ ਜੁੜੇ ਸਨ।

Last Updated : Jul 1, 2020, 10:17 PM IST

ABOUT THE AUTHOR

...view details