ਨਵੀਂ ਦਿੱਲੀ : ਦੇਸ਼ ਵਿੱਚ ਇੱਕੋ ਸਮੇਂ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਕਰਵਾਉਣ ਦੇ ਮੁੱਦੇ ਤੇ ਪੀਐੱਮ ਨੇ ਅੱਜ ਸਰਬ ਪਾਰਟੀ ਮੀਟਿੰਗ ਕੀਤੀ, ਹਾਲਾਂਕਿ ਕਾਂਗਰਸ ਇਸ ਮੀਟਿੰਗ ਤੋਂ ਦੂਰ ਹੀ ਰਹੀ। ਕਾਂਗਰਸ ਤੋਂ ਇਲਾਵਾ ਮਮਤਾ ਬੈਨਰਜੀ, ਮਾਇਆਵਤੀ, ਅਖਿਲੇਸ਼ ਯਾਦਵ ਵੀ ਮੀਟਿੰਗ ਵਿੱਚ ਨਹੀਂ ਆਏ। 3 ਮੁੱਖ ਮੰਤਰੀਆਂ ਸਮੇਤ 8 ਵੱਡੇ ਨੇਤਾ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।
ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ 'ਇੱਕ ਦੇਸ਼ ਇੱਕ ਚੋਣ' ਦੇ ਮੁੱਦੇ ਤੇ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਕਮੇਟੀ ਬਣਾਉਣਗੇ ਜੇ ਨਿਸ਼ਚਿਤ ਸਮੇਂ ਵਿੱਚ ਆਪਣੀ ਰਿਪੋਰਟ ਦੇਵੇਗੀ।
ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਇੱਕੋ ਸਮੇਂ ਚੋਣ ਕਰਵਾਉਣ ਦੇ ਮੁੱਦੇ ਤੇ ਜ਼ਿਆਦਾਤਰ ਪਾਰਟੀਆਂ ਨੇ ਸਹਿਮਤੀ ਪ੍ਰਗਟਾਈ ਹੈ, ਹਾਲਾਂਕਿ ਕੁੱਝ ਮੁੱਦਿਆਂ ਤੇ ਮਤਭੇਦ ਵੀ ਸੀ। ਰਾਜਨਾਥ ਸਿੰਘ ਨੇ ਦੱਸਿਆ ਕਿ ਅਸੀਂ ਦੇਸ਼ਭਰ ਦੀਆਂ 40 ਪਾਰਟੀਆਂ ਦੇ ਮੈਂਬਰਾਂ ਨੂੰ ਸੱਦਾ ਸੀ, ਜਿਸ ਵਿੱਚ 21 ਪਾਰਟੀਆਂ ਦੇ ਪ੍ਰਧਾਨ ਹੀ ਅੱਜ ਪਹੁੰਚੇ ਅਤੇ 3 ਨੇ ਚਿਠੀ ਲਿਖੀ।
ਰਾਜਨਾਥ ਸਿੰਘ ਦੇ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਰਾਸ਼ਟਰੀ ਮੈਂਬਰਾਂ ਨੂੰ 5 ਏਜੰਡਾ ਆਇਟਮਾਂ ਲਈ ਬੁਲਾਇਆ ਗਿਆ ਸੀ। ਅਸੀਂ ਸੰਸਦ ਵਿੱਚ ਪ੍ਰੋਡਕਟਿਵਿਟੀ ਵਧਾਉਣਾ ਚਾਹੁੰਦੇ ਸੀ ਜਿਸ ਤੇ ਸਾਰੇ ਦਲ ਸਹਿਮਤ ਸਨ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਇੱਕ ਚੋਣ ਤੇ ਵੀ ਜ਼ਿਆਦਾਤਰ ਮੈਂਬਰਾਂ ਨੇ ਸਮਰੱਥਨ ਕੀਤਾ, CPI ਅਤੇ ਸੀਪੀਐੱਮ ਤੋਂ ਸਿੱਧਾ ਵਿਰੋਧ ਨਹੀਂ ਕੀਤਾ ਗਿਆ, ਹਾਲਾਂਕਿ ਉਨ੍ਹਾਂ ਨੇ ਸ਼ੱਕ ਸੀ ਕਿ ਇਹ ਕਿਸ ਤਰ੍ਹਾਂ ਲਾਗੂ ਹੋਵੇਗਾ?