ਪੰਜਾਬ

punjab

ਪੀਐਮ ਮੋਦੀ ਨੇ ਐਲਓਸੀ 'ਤੇ ਫੌਜੀਆਂ ਨਾਲ ਮਨਾਈ ਦੀਵਾਲੀ

ਪੀਐਮ ਨਰਿੰਦਰ ਮੋਦੀ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪੁਜੇ। ਪੀਐਮ ਮੋਦੀ ਨੇ ਇਥੇ ਐੱਲਓਸੀ ਉੱਤੇ ਤਾਇਨਾਤ ਜਵਾਨਾਂ ਨੂੰ ਮਿਠਾਈ ਖਵਾ ਕੇ ਉਨ੍ਹਾਂ ਨਾਲ ਦੀਵਾਲੀ ਮਨਾਈ ਅਤੇ ਉਨ੍ਹਾਂ ਦੀ ਹੌਸਲਾਅਫ਼ਜਾਈ ਵੀ ਕੀਤੀ।

By

Published : Oct 27, 2019, 8:09 PM IST

Published : Oct 27, 2019, 8:09 PM IST

ਫੋਟੋ

ਸ੍ਰੀਨਗਰ : ਪੀਐਮ ਨਰਿੰਦਰ ਮੋਦੀ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪੁਜੇ। ਪੀਐਮ ਮੋਦੀ ਨੇ ਇਥੇ ਐੱਲਓਸੀ ਉੱਤੇ ਤਾਇਨਾਤ ਜਵਾਨਾਂ ਨੂੰ ਮਿਠਾਈ ਖਿਲਾ ਕੇ ਉਨ੍ਹਾਂ ਨਾਲ ਦੀਵਾਲੀ ਮਨਾਈ। ਇਹ ਜਾਣਕਾਰੀ ਸੁਰੱਖਿਆ ਬਲ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ।

ਪੀਐਮ ਮੋਦੀ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਪੈਦਲ ਫੌਜ ਯਾਨੀ ਕਿ ਇੰਨਫੈਂਟਰੀ ਦਿਵਸ ਸਮਾਗਮ ਨਾਲ ਕੀਤੀ ਸੀ। ਇੰਨਫੈਂਟਰੀ ਦਿਵਸ 1947 ਵਿੱਚ ਜੰਮੂ ਕਸ਼ਮੀਰ 'ਚ ਉਨ੍ਹਾਂ ਭਾਰਤੀ ਜਵਾਨਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਘੁੱਸਪੈਠਿਆਂ ਨੂੰ ਰੋਕਿਆ ਸੀ।

ਇਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਪੀਐਮ ਮੋਦੀ ਨੇ ਸਰਹੱਦੀ ਜ਼ਿਲ੍ਹੇ ਵਿੱਚ ਫੌਜ ਦੇ ਬ੍ਰਿਗੇਡ ਮੁੱਖ ਦਫਤਰ ਤੋਂ ਐੱਲਓਸੀ ਉੱਤੇ ਤਾਇਨਾਤ ਜਵਾਨਾਂ ਨਾਲ ਗੱਲਬਾਤ ਕੀਤੀ।

ਵੀਡੀਓ

ਦੱਸਣਯੋਗ ਹੈ ਕਿ ਇਹ ਤੀਜਾ ਮੌਕਾ ਹੈ ਜਦ ਪੀਐਮ ਮੋਦੀ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਦੀਵਾਲੀ ਮਨਾਉਣ ਪੁਜੇ। ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪੀਐਮ ਪਹਿਲੀ ਵਾਰ ਕਸ਼ਮੀਰ ਦੌਰੇ 'ਤੇ ਹਨ।

ਫੋਟੋ

ਸਾਲ 2014 'ਚ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਣ ਤੋਂ ਬਾਅਦ, ਪੀਐਮ ਮੋਦੀ ਨੇ ਗੱਲਬਾਤ ਦੀ ਸ਼ੁਰੂਆਤ ਕੀਤੀ ਅਤੇ ਦੀਵਾਲੀ 'ਤੇ ਕੰਟਰੋਲ ਰੇਖਾ ਉੱਤੇ ਤਾਇਨਾਤ ਸੈਨਿਕਾਂ ਨਾਲ ਤਿਉਹਾਰ ਮਨਾਉਣ ਦੀ ਸ਼ੁਰੂਆਤ ਕੀਤੀ। ਸ੍ਰੀਨਗਰ ਵਿੱਚ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਉਨ੍ਹਾਂ ਨੇ ਲੱਦਾਖ ਖ਼ੇਤਰ ਦੇ ਸਿਆਚਿਨ ਵਿੱਚ ਸੈਨਿਕਾਂ ਨਾਲ ਦੀਵਾਲੀ ਮਨਾਈ।

ਇਹ ਵੀ ਪੜ੍ਹੋ : ਸਿੱਖ ਰੈਜੀਮੈਂਟ ਦੀ ਪਹਿਲੀ ਜਿੱਤ 'ਤੇ ਸੈਨਾ ਮੁਖੀ ਨੇ ਦਿੱਤੀ ਵਧਾਈ

ਸਾਲ 2015 ਵਿੱਚ, ਪੀਐ ਮੋਦੀ ਨੇ ਦੀਵਾਲੀ ਦੇ ਦਿਨ ਪੰਜਾਬ ਦੀ ਸਰਹੱਦ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਯਾਤਰਾ ਦੀ ਸ਼ੁਰੂਆਤ 1965 ਦੇ ਭਾਰਤ-ਪਾਕਿ ਯੁੱਧ ਦੇ 50 ਸਾਲ ਪੂਰੇ ਹੋਣ 'ਤੇ ਕੀਤੀ। ਇਸ ਤੋਂ ਬਾਅਦ ਸਾਲ 2016 ਵਿੱਚ,ਪੀਐਮ ਹਿਮਾਚਲ ਪ੍ਰਦੇਸ਼ ਵਿੱਚ ਸਨ, ਜਿਥੇ ਉਨ੍ਹਾਂ ਨੇ ਇੱਕ ਚੌਕੀ ਵਿੱਚ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨਾਲ ਸਮਾਂ ਵਤੀਤ ਕੀਤਾ ਸੀ।

ABOUT THE AUTHOR

...view details