ਪੰਜਾਬ

punjab

ETV Bharat / bharat

ਬਿਹਾਰ 'ਚ ਫਿਰ ਗਰਜਣਗੇ ਮੋਦੀ, ਰਾਹੁਲ ਵੀ ਭਰਨਗੇ ਹੁੰਕਾਰ - ਰਾਹੁਲ ਵੀ ਭਰਨਗੇ ਹੁੰਕਾਰ

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਆਪਣੇ-ਆਪਣੇ ਗੱਠਜੋੜ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਬੁੱਧਵਾਰ ਨੂੰ ਬਿਹਾਰ ਪਹੁੰਚਣਗੇ। ਦੋਹਾਂ ਆਗੂਆਂ ਦਾ ਚੋਣ ਪ੍ਰਚਾਰ ਲਈ ਇਸ ਵਾਰ ਸੂਬੇ ਵਿੱਚ ਦੂਜਾ ਦੌਰਾ ਹੋਵੇਗਾ।

ਫ਼ੋਟੋ
ਫ਼ੋਟੋ

By

Published : Oct 28, 2020, 8:45 AM IST

ਪਟਨਾ: ਅੱਜ ਬਿਹਾਰ ਵਿੱਚ ਪਹਿਲੇ ਪੜਾਅ ਦੇ ਤਹਿਤ 16 ਜ਼ਿਲ੍ਹਿਆਂ ਵਿੱਚ 71 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਵਿਚਕਾਰ ਪੀਐਮ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇੱਕ ਵਾਰ ਫਿਰ ਚੋਣ ਦੰਗਲ ਵਿੱਚ ਉਤਰਨਗੇ। ਜਾਣਕਾਰੀ ਅਨੁਸਾਰ ਪੀਐਮ ਮੋਦੀ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ। ਉੱਥੇ ਹੀ ਸਾਂਸਦ ਰਾਹੁਲ ਗਾਂਧੀ 2 ਰੈਲੀਆਂ ਨੂੰ ਸੰਬੋਧਨ ਕਰਨਗੇ।

ਪੀਐਮ ਮੋਦੀ ਨੇ ਅੱਜ ਹੋਣ ਵਾਲੀ ਚੋਣ ਰੈਲੀ ਤੋਂ ਪਹਿਲਾਂ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਬਿਹਾਰ ਵਾਸੀਆਂ ਵਿੱਚ ਰਹੁੰਗਾ। ਦਰਭੰਗਾ, ਮੁਜੱਫ਼ਰਪੁਰ ਤੇ ਰਾਜਧਾਨੀ ਪਟਨਾ ਦੀਆਂ ਰੈਲੀਆਂ ਵਿੱਚ ਉਨ੍ਹਾਂ ਨੂੰ ਸਿੱਧੇ ਸੰਵਾਦ ਦਾ ਮੌਕਾ ਮਿਲੇਗਾ। ਤੁਸੀਂ ਸਾਰੇ ਇਨ੍ਹਾਂ ਰੈਲੀਆਂ ਨਾਲ ਜੁੜੋ।

ਰਾਹੁਲ ਗਾਂਧੀ ਦੀ ਰੈਲੀ

ਉੱਥੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਵੀ ਬੁੱਧਵਾਰ ਨੂੰ ਬਿਹਾਰ ਵਿੱਚ ਚੋਣ ਰੈਲੀ ਕਰਨਗੇ। ਉਨ੍ਹਾਂ ਦੀ ਇੱਕ ਰੈਲੀ ਪੱਛਮੀ ਚੰਪਾਰਣ ਦੇ ਵਾਲਮੀਕਿ ਨਗਰ ਤੇ ਦੂਜੀ ਦਰਭੰਗਾ ਦੇ ਕੁਸ਼ੇਸ਼ਵਰ ਵਿੱਚ ਹੋਵੇਗੀ।

ABOUT THE AUTHOR

...view details