ਨਵੀਂ ਦਿੱਲੀ: ਪੀਐੱਮ ਮੋਦੀ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪੀਐੱਮ ਮੋਦੀ ਦੇਸ਼ ਦੀ ਜਨਤਾ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੇਡੀਓ ਪ੍ਰੋਗਰਾਮ ਦੀ ਇਹ 67ਵੇਂ ਲੜੀ ਹੋਵੇਗੀ। ਇਸ ਦਾ ਪ੍ਰਸਾਰਣ ਆਕਾਸ਼ਵਾਣੀ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ 'ਤੇ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 28 ਜੂਨ ਨੂੰ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਸੀ।
PM ਮੋਦੀ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ ਨੂੰ ਕਰ ਰਹੇ ਸੰਬੋਧਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਭਾਵ ਕਿ ਅੱਜ 26 ਜੁਲਾਈ ਨੂੰ ਸਵੇਰੇ 11ਵਜੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ ਰਾਹੀਂ ਦੇਸ਼ ਨੂੰ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ ਪੀਐੱਮ ਨੇ 11 ਜੁਲਾਈ ਨੂੰ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਜਿਹੜਾ ਵੀ ਵਿਅਕਤੀ ਮਨ ਕੀ ਬਾਤ ਪ੍ਰੋਗਰਾਮ ਲਈ ਸਲਾਹ ਦੇਣਾ ਚਾਹੁੰਦਾ ਹੈ, ਉਹ ਕਿਸੇ ਵੀ ਮਾਧਿਆਮ ਤੋਂ ਦੇ ਸਕਦਾ ਹੈ।
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਨੂੰ ਯਕੀਨ ਹੈ ਕਿ ਤੁਸੀਂ ਇਸ ਗੱਲ ਤੋਂ ਜਾਣੂ ਹੋਵੋਗੇ ਕਿ ਕਿਵੇਂ ਸਮੂਹਿਕ ਯਤਨਾਂ ਨੇ ਪ੍ਰੇਰਣਾਦਾਇਕ ਤਬਦੀਲੀਆਂ ਲਿਆਉਂਦੀਆਂ ਹਨ ਅਤੇ ਸਕਾਰਾਤਮਕ ਤਬਦੀਲੀਆਂ ਕਿਵੇਂ ਲਿਆਂਦੀਆਂ ਜਾ ਸਕਦੀਆਂ ਹਨ। ਬੇਸ਼ਕ ਤੁਸੀਂ ਉਨ੍ਹਾਂ ਪਹਿਲੂਆਂ ਤੋਂ ਵੀ ਜਾਣੂ ਹੋਵੋਗੇ ਜਿਨ੍ਹਾਂ ਨੇ ਲੋਕਾਂ ਦੇ ਜੀਵਨ ਵਿਚ ਤਬਦੀਲੀਆਂ ਕੀਤੀਆਂ ਹਨ। ਕਿਰਪਾ ਕਰਕੇ ਇਸ ਮਹੀਨੇ ਦੀ 26 ਤਰੀਕ ਨੂੰ ਹੋਣ ਵਾਲੇ 'ਮਨ ਕੀ ਬਾਤ' ਪ੍ਰੋਗਰਾਮ ਲਈ ਉਨ੍ਹਾਂ ਤਬਦੀਲੀਆਂ ਨੂੰ ਸਾਂਝਾ ਕਰੋ।