ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ 6ਵੀਂ ਵਾਰ ਆਜ਼ਾਦੀ ਦਿਹਾੜੇ ‘ਤੇ ਭਾਸ਼ਣ ਦੇਣਗੇ। ਪੀਐਮ ਮੋਦੀ ਲਾਲ ਕਿਲ੍ਹੇ ਤੋਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਪੀਐਮ ਜੰਮੂ-ਕਸ਼ਮੀਰ ‘ਤੇ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਲੈ ਕੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ ਪੀਐਮ ਮੋਦੀ 15 ਅਗਸਤ ਮੌਕੇ ਕਈ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।
73rd Independence Day: ਆਜ਼ਾਦੀ ਦਿਵਸ ਮੌਕੇ ਪੀਐਮ ਮੋਦੀ 6ਵੀਂ ਵਾਰ ਲਾਲ ਕਿਲ੍ਹੇ ਤੋਂ ਕਰਨਗੇ ਸੰਬੋਧਨ - ਜੰਮੂ-ਕਸ਼ਮੀਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ 6ਵੀਂ ਵਾਰ ਆਜ਼ਾਦੀ ਦਿਹਾੜੇ ‘ਤੇ ਭਾਸ਼ਣ ਦੇਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਭਾਸਣ 'ਚ ਪੀਐਮ ਜੰਮੂ-ਕਸ਼ਮੀਰ ‘ਤੇ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਲੈ ਕੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨਗੇ।
ਕਿਆਸ ਲਗਾਏ ਜਾ ਰਹੇ ਹਨ ਕਿ ਪੀਐਮ ਮੋਦੀ ਆਰਥਿਕ ਮੰਦੀ ਨੂੰ ਲੈ ਕੇ ਜਤਾਈ ਜਾ ਰਹੀ ਚਿੰਤਾ ‘ਤੇ ਵੀ ਆਪਣੇ ਭਾਸ਼ਣ 'ਚ ਜ਼ਿਕਰ ਕਰਨਗੇ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਪੀਐਮ ਆਪਣੇ ਭਾਸ਼ਣ ‘ਚ ਧਾਰਾ 370 ਬਾਰੇ ਗੱਲ ਕਰਨਾ ਉਨ੍ਹਾਂ ਦੇ ਭਾਸ਼ਣ ‘ਚ ਪਹਿਲਾਂ ਹੀ ਤੈਅ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਕੇ ਉਹ ਸੁਧਾਰ ਜਾਂ ਸਮਾਨ ਦੇ ਵੱਖ-ਵੱਖ ਵਰਗਾਂ ਨੂੰ ਰਿਆਇਤ ਦੇਣ ਦਾ ਐਲਾਨ ਕਰ ਸਕਦੇ ਹਨ। ਰਾਸ਼ਟਰ ਦੇ ਨਾਂਅ ਆਪਣੇ ਪਿਛਲੇ ਸੰਬੋਧਨ 'ਚ ਮੋਦੀ ਨੇ ਘਾਟੀ ਦੇ ਲੋਕਾਂ ਨਾਲ ਵਿਕਾਸ ਅਤੇ ਸ਼ਾਂਤੀ ਦਾ ਵਾਅਦਾ ਕੀਤਾ ਸੀ।
ਲਾਲ ਕਿਲ੍ਹੇ ਤੋਂ ਮੋਦੀ ਲਗਾਤਾਰ 6ਵੀਂ ਬਾਰ ਭਾਸ਼ਣ ਦੇਣਗੇਂ ਅਤੇ ਇਸ ਪ੍ਰਾਪਤੀ ਦੇ ਮੱਦੇਨਜ਼ਰ, ਉਹ ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲੈਣਗੇ। ਅਟਲ ਬਿਹਾਰੀ ਨੇ 1998 ਅਤੇ 2003 ਦਰਮਿਆਨ ਲਗਾਤਾਰ 6 ਬਾਰ ਲਾਲ ਕਿਲ੍ਹੇ ਤੋਂ ਭਾਸ਼ਣ ਦਿੱਤਾ ਸੀ। ਦੱਸਣਯੋਗ ਹੈ ਕਿ ਰਖੜੀ ਅਤੇ ਆਜ਼ਾਦੀ ਦਿਹਾੜਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਆਜ਼ਾਦੀ ਦਿਹਾੜਾ ਅਤੇ ਰਖੜੀ ਇੱਕੋਂ ਦਿਨ ਹੋਣ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 2000 'ਚ ਰਖੜੀ ਅਤੇ ਆਜ਼ਾਦੀ ਦਿਹਾੜਾ ਇੱਕੋਂ ਦਿਨ ਮਨਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ 19 ਵਰ੍ਹੇ ਬਾਅਦ ਅਜਿਹਾ ਮੁੜ ਮੌਕਾ ਆਇਆ ਹੈ।