ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸਵੇਰੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 60ਵੇਂ ਸੰਸਕਰਣ ਨੂੰ ਸੰਬੋਧਿਤ ਕਰਨਗੇ। ਪ੍ਰੋਗਰਾਮ ਸਵੇਰੇ 11 ਵਜੇ ਏ.ਆਈ.ਆਰ. (AIR), ਦੂਰਦਰਸ਼ਨ ਅਤੇ ਨਰਿੰਦਰ ਮੋਦੀ ਐਪ ਦੇ ਪੂਰੇ ਨੈਟਵਰਕ 'ਤੇ ਪ੍ਰਸਾਰਿਤ ਕੀਤਾ ਜਾਵੇਗਾ।
ਇਸ ਗੱਲ ਦੀ ਜਾਣਕਾਰੀ ਪ੍ਰਧਾਨ ਮੰਤਰੀ ਵੱਲੋਂ ਟਵੀਟ ਕਰ ਸਾਂਝੀ ਕੀਤੀ ਗਈ। ਉਨ੍ਹਾਂ ਲਿਖਿਆ ''2019 ਦੀ ਅੰਤਿਮ ਮਨ ਕੀ ਬਾਤ ਕੱਲ੍ਹ ਸਵੇਰੇ 11 ਵਜੇ ਹੋਵੇਗੀ।''
ਮੋਦੀ ਨੇ ਆਪਣੇ ਆਖ਼ਰੀ ਮਨ ਕੀ ਬਾਤ ਜੋ 24 ਨਵੰਬਰ ਕੀਤਾ ਗਿਆ ਸੀ, ਉਸ ਵਿੱਚ ਮੋਦੀ ਵੱਲੋਂ ਦੇਸ਼ ਭਰ ਦੇ ਸਕੂਲਾਂ ਵਿਚ 'ਫਿੱਟ ਇੰਡੀਆ ਸਕੂਲ ਗਰੇਡਿੰਗ ਸਿਸਟਮ' ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।
ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਇੱਕ ਮਾਂ ਬੋਲੀ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਤ ਕੀਤਾ ਸੀ। ਉਨ੍ਹਾਂ ਕਿਹਾ ਜੇ ਕੋਈ ਮਾਂ-ਬੋਲੀ ਨੂੰ ਅੱਖੋਂ ਪਰੋਖਾ ਕਰਦਾ ਤਾਂ ਉਸ ਦੀ ਹਰ ਤਰੱਕੀ ਅਰਥਹੀਣ ਹੈ।
ਰੇਡੀਓ ਪ੍ਰੋਗਰਾਮ ਹਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ ਅਤੇ ਇਸ ਦੇ ਲਈ ਲੋਕਾਂ ਤੋਂ ਸੁਝਾਅ, ਕਹਾਣੀਆਂ ਤੇ ਵਿਚਾਰ ਵੀ ਮੰਗੇ ਜਾਂਦੇ ਹਨ।