ਨਵੀਂ ਦਿੱਲੀ : ਪ੍ਰਧਾਨ ਮੰਤਰੀ ਨੇ ਵਪਾਰੀ ਸੰਮੇਲਨ ਵਿੱਚ ਵਪਾਰੀਆਂ ਲਈ ਸੁਖਾਲੇ ਤਰੀਕੇ ਨਾਲ ਕਰਜ਼ਾ ਮੁਹੱਈਆ ਕਰਵਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਜੇਕਰ ਮੋਦੀ ਸਰਕਾਰ ਮੁੜ ਸੱਤਾ ਵਿੱਚ ਆਈ ਤਾਂ ਵਪਾਰੀਆਂ ਨੂੰ 50 ਲੱਖ ਰੁਪਏ ਤੱਕ ਦਾ ਕਰਜ਼ਾ ਬਿਨ੍ਹਾਂ ਗਾਂਰਟੀ ਦੇ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਵਪਾਰੀਆਂ ਲਈ ਦੁਰਘਟਨਾ ਬੀਮਾ ਅਤੇ ਪੈਨਸ਼ਨ ਯੋਜਨਾ ਸ਼ੁਰੂ ਕੀਤੇ ਜਾਣ ਦੀ ਗੱਲ ਕਹੀ।
ਪ੍ਰਧਾਨ ਮੰਤਰੀ ਨੇ ਵਪਾਰੀਆਂ ਨੂੰ ਕਿਹਾ 23 ਮਈ ਨੂੰ ਮੁੜ ਆਵੇਗੀ ਮੋਦੀ ਸਰਕਾਰ - Loan
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਧਾਨੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਵਪਾਰੀ ਸੰਮੇਲਨ ਵਿੱਚ ਪੁੱਜੇ। ਇਥੇ ਉਨ੍ਹਾਂ ਪਿਛਲੇ ਪੰਜ ਸਾਲਾਂ ਦੇ ਦੌਰਾਨ ਲੋਕਾਂ ਦੀ ਜ਼ਿੰਦਗੀ ਸੌਖੇ ਬਣਾਉਣ ਦੀ ਗੱਲ਼ ਕਹੀ। ਪ੍ਰਧਾਨ ਮੰਤਰੀ ਨੇ ਵਪਾਰੀ ਸੰਮੇਲਨ ਵਿੱਚ ਕਿਹਾ ਕਿ 23 ਮਈ ਨੂੰ ਮੁੜ ਮੋਦੀ ਸਰਕਾਰ ਆਵੇਗੀ। ਉਨ੍ਹਾਂ ਕਿਹਾ ਜੇਕਰ ਮੁੜ ਮੋਦੀ ਸਰਕਾਰ ਆਵੇਗੀ ਤਾਂ ਵਪਾਰੀਆਂ ਨੂੰ 50 ਲੱਖ ਰੁਪਏ ਤੱਕ ਦਾ ਕਰਜ਼ਾ ਬਿਨ੍ਹਾਂ ਗਾਂਰਟੀ ਦੇ ਮੁਹੱਈਆ ਕਰਵਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਸੰਮੇਲਨ ਵਿੱਚ ਵਪਾਰੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਜੀਐਸਟੀ ਰਜਿਸਟਰਡ ਵਪਾਰੀਆਂ ਨੂੰ ਦੁਰਘਟਨਾ ਬੀਮਾਂ, ਵਪਾਰੀਆਂ ਲਈ ਕ੍ਰੈਡਿਟ ਕਾਰਡ ਅਤੇ ਛੋਟੇ ਪੱਧਰ ਦੇ ਦੁਕਾਨਦਾਰਾਂ ਲਈ ਪੈਨਸ਼ਨ ਯੋਜਨਾ ਲਿਆਉਣ ਦੀ ਗੱਲ ਕਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 23 ਮਈ ਨੂੰ ਮੋਦੀ ਸਰਕਾਰ ਮੁੜ ਸੱਤਾ ਵਿੱਚ ਆਉਣ ਵਾਲੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਆਯੋਜਤ ਵਪਾਰੀ ਸੰਮੇਲਨ ਵਿੱਚ ਕਹੀ। ਪ੍ਰਧਾਨ ਮੰਤਰੀ ਇਥੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪੁੱਜੇ। ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਵਪਾਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਕਾਂਗਰਸੀਆਂ ਵੱਲੋਂ ਵਪਾਰੀਆਂ ਨੂੰ ਚੋਰ ਕਹੇ ਜਾਣ 'ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਨੇ ਆਪਣੇ ਸਾਸ਼ਨਕਾਲ ਵਿੱਚ ਵਪਾਰੀਆਂ ਦਾ ਸਿਰਫ਼ ਅਪਮਾਨ ਹੀ ਕੀਤਾ ਹੈ। ਜਦਕਿ ਵਪਾਰੀਆਂ ਕਰਕੇ ਹੀ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਪੰਜ ਸਾਲਾਂ ਦੌਰਾਨ ਪੂਰੀ ਇਮਾਨਦਾਰੀ ਨਾਲ ਤੁਹਾਡੇ ਜੀਵਨ ਅਤੇ ਕਾਰੋਬਾਰ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਮੈਂ ਚਾਹੁੰਦਾਂ ਹਾਂ ਕਿ ਤੁਸੀਂ ਬਿਨ੍ਹਾਂ ਕਿਸੇ ਟੈਂਸ਼ਨ ਅਤੇ ਡਰ ਦੇ ਆਪਣਾ ਕਾਰੋਬਾਰ ਕਰੋ। ਇਮਾਨਦਾਰੀ ਵਧਣ ਨਾਲ ਦੇਸ਼ ਦੀ ਅਰਥ ਵਿਵਸਥਾ ਵਿੱਚ ਪਾਰਦਰਸ਼ਿਤਾ ਦਾ ਵਾਧਾ ਹੋਵੇਗਾ ਅਤੇ ਇਹ ਦੇਸ਼ ਦੇ ਵਿਕਾਸ ਲਈ ਮਦਦਗਾਰ ਸਾਬਿਤ ਹੋਵੇਗਾ।