ਨਵੀਂ ਦਿੱਲੀ: ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਨਾਰੀ ਸ਼ਕਤੀ ਪੁਰਸਕਾਰ' ਜੇਤੂ 15 ਔਰਤਾਂ ਨਾਲ ਸੰਵਾਦ ਕੀਤਾ। ਇਸ ਮੌਕੇ 103 ਵਰ੍ਹਿਆਂ ਦੀ ਦੌੜਾਕ ਮਾਤਾ ਮਾਨ ਕੌਰ ਨੇ ਵੀ ਪ੍ਰਧਾਨ ਮੰਤਰੀ ਗੱਲਾਂ ਕੀਤੀਆਂ ਅਤੇ ਪ੍ਰਧਾਨ ਮੰਤਰੀ ਨੇ ਮਾਤਾ ਮਾਨ ਕੌਰ ਤੋਂ ਆਸ਼ੀਰਵਾਦ ਲਿਆ।
ਹਰ ਸਾਲ ਸਰਕਾਰ ਵਿਸ਼ੇਸ਼ ਰੂਪ ਵਿੱਚ ਕਮਜ਼ੋਰ ਤਬਕੇ ਦੀਆਂ ਔਰਤਾਂ ਦੇ ਸ਼ਕਤੀਕਰਨ ਲਈ ਕੰਮ ਕਰਨ ਵਾਲੀਆਂ ਔਰਤਾਂ, ਸੰਸਥਾਵਾਂ ਅਤੇ ਸਮੂਹਾਂ ਨੂੰ ਨਾਰੀ ਕੌਮੀ ਪੁਰਸਕਾਰ ਨਾਲ ਸਨਮਾਨਤ ਕਰਦੀ ਹੈ। ਨਾਰੀ ਸ਼ਕਤੀ ਪੁਰਸਕਾਰ ਜੇਤੂ ਔਰਤਾਂ ਨਾਲ ਪ੍ਰਧਾਨ ਮੰਤਰੀ ਨੇ ਸੰਵਾਦ ਕੀਤਾ ਅਤੇ ਉਨ੍ਹਾਂ ਤਜ਼ਰਬਿਆਂ ਨੂੰ ਸੁਣਿਆ।
ਇਸ ਵਾਰ ਪੰਜਾਬ ਦੀ 103 ਸਾਲਾਂ ਦੌੜਾਕ ਬੇਬੇ ਮਾਨ ਕੌਰ ਨੂੰ ਵੀ ਨਾਰੀ ਸ਼ਕਤੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਸੰਵਾਦ ਪ੍ਰੋਗਰਾਮ ਵਿੱਚ ਬੇਬੇ ਮਾਨ ਕੌਰ ਨੇ ਵੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਦਰ ਮੌਦੀ ਨੇ ਬੇਬੇ ਮਾਨ ਕੌਰ ਤੋਂ ਪਿਆਰ ਅਤੇ ਆਸ਼ੀਰਵਾਦ ਵੀ ਲਿਆ ਅਤੇ ਉਨ੍ਹਾਂ ਦੇ ਪੈਰੀਂ ਹੱਥ ਵੀ ਲਗਾਏ।