ਪੰਜਾਬ

punjab

By

Published : Jun 3, 2020, 12:25 AM IST

ETV Bharat / bharat

ਪੀਐਮ ਮੋਦੀ ਨੇ ਟਰੰਪ ਨਾਲ ਕੀਤੀ ਗੱਲਬਾਤ, ਕੋਰੋਨਾ ਸਣੇ ਹੋਰ ਮੁੱਦਿਆਂ 'ਤੇ ਕੀਤੀ ਚਰਚਾ

ਪੀਐਮ ਮੋਦੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੋਵਿਡ-19 ਮਹਾਂਮਾਰੀ ਸਣੇ ਹੋਰ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਪੀਐਮ ਮੋਦੀ ਨੇ ਟਰੰਪ ਨਾਲ ਕੀਤੀ ਗੱਲਬਾਤ
ਪੀਐਮ ਮੋਦੀ ਨੇ ਟਰੰਪ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕੋਵਿਡ-19 ਮਹਾਂਮਾਰੀ ਸਣੇ ਹੋਰ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਮੋਦੀ ਨੇ ਟਵੀਟ ਕੀਤਾ, ''ਮੇਰੇ ਦੋਸਤ ਰਾਸ਼ਟਰਪਤੀ @realDonaldTrump ਨਾਲ ਚੰਗੀ ਅਤੇ ਲਾਭਕਾਰੀ ਗੱਲਬਾਤ ਹੋਈ। ਅਸੀਂ ਜੀ-7, ਕੋਵਿਡ 19 ਮਹਾਂਮਾਰੀ ਅਤੇ ਹੋਰ ਕਈ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਯੋਜਨਾਵਾਂ 'ਤੇ ਵਿਚਾਰ-ਵਟਾਂਦਰੇ ਕੀਤੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤੇ ਵਿਸ਼ਵਵਿਆਪੀ ਢਾਂਚੇ ਦੇ ਮਹੱਤਵਪੂਰਨ ਥੰਮ ਵਜੋਂ ਕੰਮ ਕਰਨਗੇ।

ਮੌਜੂਦਾ ਜੀ -7 ਗਰੁੱਪ ਨੂੰ ਦੇਸ਼ਾਂ ਦਾ ਬਹੁਤ ਪੁਰਾਣਾ ਦੱਸਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਇਸ ਸਮੂਹ ਵਿਚ ਭਾਰਤ, ਰੂਸ, ਦੱਖਣੀ ਕੋਰੀਆ ਅਤੇ ਆਸਟਰੇਲੀਆ ਨੂੰ ਸ਼ਾਮਲ ਕਰਨਾ ਚਾਹੁੰਦਾ ਹਨ। ਹਾਲਾਂਕਿ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਉਹ ਇਸ ਵਿਸਥਾਰ ਨੂੰ ਸਥਾਈ ਰੱਖਣਾ ਚਾਹੁਣਗੇ।

ABOUT THE AUTHOR

...view details