ਪੰਜਾਬ

punjab

By

Published : Jul 30, 2019, 5:00 PM IST

Updated : Jul 30, 2019, 8:22 PM IST

ETV Bharat / bharat

Man Vs Wild: ਪੀਐੱਮ ਮੋਦੀ ਲਈ ਆਸਾਨ ਨਹੀਂ ਸੀ ਸ਼ੂਟਿੰਗ, ਕਦੇ ਵੀ ਆ ਸਕਦਾ ਸੀ ਜੰਗਲੀ ਜਾਨਵਰ

ਅਮਰੀਕਾ ਦੇ ਮਸ਼ਹੂਰ ਸ਼ੋਅ Man Vs Wild ਲਈ ਕਾਰਬੇਟ ਨੈਸ਼ਨਲ ਪਾਰਕ ਵਿੱਚ ਐੱਸਪੀਜੀ ਨੂੰ ਦੋ ਦਿਨਾਂ ਤੱਕ ਹਰ ਕੱਚੀ ਸੜਕ ਅਤੇ ਸੰਘਣੇ ਜੰਗਲਾਂ ਵਿੱਚ ਸਰਚ ਅਭਿਆਨ ਵੀ ਚਲਾਉਣਾ ਪਿਆ ਸੀ। ਇਸ ਦੇ ਲਈ ਜੰਗਲਾਤ ਵਿਭਾਗ ਦੇ ਲਗਭਗ 55 ਜਵਾਨ, ਉੱਤਰਾਖੰਡ ਪੁਲਿਸ ਦੇ ਇੱਕ ਐੱਸਐੱਸਪੀ ਅਤੇ ਸੀਓ ਰੈਂਕ ਦੇ ਅਧਿਕਾਰੀ ਦੇ ਨਾਲ 15 ਸਿਪਾਹੀ ਤੋਂ ਇਲਾਵਾ 70 ਐੱਸਪੀਜੀ ਦੇ ਫੁਰਤੀਲੇ ਕਮਾਂਡੋ ਤਾਇਨਾਤ ਕੀਤੇ ਗਏ ਸਨ।

ਬੀਅਰ ਗ੍ਰਿਲਜ਼ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਅਗਸਤ ਨੂੰ ਡਿਸਕਵਰੀ ਦੇ ਮਸ਼ਹੂਰ ਸ਼ੋਅ Man Vs Wild ਵਿੱਚ ਦਿਖਾਈ ਦੇਣਗੇ। ਲੋਕ ਇਸ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਪੀਐੱਮ ਮੋਦੀ ਬੀਅਰ ਗ੍ਰਿਲਜ਼ ਦੇ ਮਹਿਮਾਨ ਬਣਨ ਜਾ ਰਹੇ ਹਨ। ਇਸ ਪ੍ਰੋਗਰਾਮ ਲਈ ਖ਼ੁਦ ਪੀਐੱਮ ਅਤੇ ਪੀਐੱਮਓ ਨੂੰ ਹਜ਼ਾਰ ਵਾਰ ਸੋਚਣਾ ਪਿਆ ਸੀ, ਕਿਉਂਕਿ ਇਹ ਪ੍ਰੋਗਰਾਮ ਕਿਸੇ ਸ਼ਹਿਰ ਵਿੱਚ ਨਹੀਂ, ਸਗੋਂ ਖ਼ਤਰਨਾਕ ਜਾਨਵਰਾਂ ਨਾਲ ਘਿਰੇ ਇਲਾਕੇ ਵਿੱਚ ਸ਼ੂਟ ਹੋਣਾ ਸੀ। ਅਜਿਹੇ ਵਿੱਚ ਪ੍ਰੋਗਰਾਮ ਨੂੰ ਲੈ ਕੇ ਪੀਐੱਮਓ ਅਤੇ ਐੱਸਪੀਜੀ ਨੂੰ ਬੇਹੱਦ ਵੱਖ ਭੂਮਿਕਾ ਨਿਭਾਉਣੀ ਪਈ ਸੀ।

ਦੱਸ ਦਈਏ ਕਿ ਮਸ਼ਹੂਰ ਸ਼ੋਅ Man Vs Wild ਲਈ ਕਾਰਬੇਟ ਨੈਸ਼ਨਲ ਪਾਰਕ ਵਿੱਚ ਐੱਸਪੀਜੀ ਨੂੰ ਦੋ ਦਿਨਾਂ ਤੱਕ ਜੰਗਲਾਂ ਦੀ ਹਰ ਇੱਕ ਕੱਚੀ ਸੜਕ ਅਤੇ ਸੰਘਣੇ ਜੰਗਲਾਂ ਵਿੱਚ ਸਰਚ ਅਭਿਆਨ ਵੀ ਚਲਾਉਣਾ ਪਿਆ ਸੀ। ਇਸ ਦੇ ਲਈ ਜੰਗਲਾਤ ਵਿਭਾਗ ਦੇ ਲਗਭਗ 55 ਜਵਾਨ, ਉਤਰਾਖੰਡ ਪੁਲਿਸ ਦੇ ਇੱਕ ਐੱਸਐੱਸਪੀ ਅਤੇ ਸੀਓ ਰੈਂਕ ਦੇ ਅਧਿਕਾਰੀ ਦੇ ਨਾਲ 15 ਸਿਪਾਹੀਆਂ ਤੋਂ ਇਲਾਵਾ 70 ਐਸਪੀਜੀ ਦੇ ਫੁਰਤੀਲੇ ਕਮਾਂਡੋ ਤਾਇਨਾਤ ਕੀਤੇ ਗਏ ਸਨ। ਇੰਨਾ ਹੀ ਨਹੀਂ ਇਸ ਪ੍ਰੋਗਰਾਮ ਵਿੱਚ ਕੋਈ ਖ਼ਤਰਨਾਕ ਜਾਨਵਰ ਪੀਐੱਮ ਜਾਂ ਕਰੂ ਮੈਂਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਵੇ, ਇਸਦੇ ਲਈ ਵੀ ਦਰਖ਼ਤਾਂ ਉੱਤੇ ਸਨਾਇਪਰ ਤਾਇਨਾਤ ਕੀਤੇ ਗਏ ਸਨ।

ਇਸ ਪ੍ਰੋਗਰਾਮ ਵਿੱਚ ਪੀਐੱਮ ਮੋਦੀ ਜਾਨਵਰਾਂ ਅਤੇ ਜੰਗਲ ਦੀ ਹਿਫਾਜ਼ਤ ਨੂੰ ਲੈ ਕੇ ਬੀਅਰ ਗ੍ਰਿਲਜ਼ ਨਾਲ ਚਰਚਾ ਕਰਦੇ ਨਜ਼ਰ ਆਉਣਗੇ। ਪ੍ਰੋਗਰਾਮ ਦੀ ਸ਼ੂਟਿੰਗ ਕਾਰਬੇਟ ਨੈਸ਼ਨਲ ਪਾਰਕ ਦੇ ਢਿਕਾਲਾ ਰੇਂਜ ਵਿੱਚ ਕੀਤੀ ਗਈ ਹੈ। ਇਸ ਰੇਂਜ ਬਾਰੇ ਦੱਸਿਆ ਜਾਂਦਾ ਹੈ ਕਿ ਇੱਥੇ ਅਣਗਿਣਤ ਹਾਥੀਆਂ ਦੇ ਨਾਲ-ਨਾਲ ਆਏ ਦਿਨ ਸੈਲਾਨੀਆਂ ਨੂੰ ਟਾਇਗਰ ਵੇਖਣ ਦਾ ਮੌਕਾ ਜ਼ਰੂਰ ਮਿਲਦਾ ਹੈ।

ਪੀਐੱਮ ਦਾ ਇਹ ਸ਼ੋਅ ਰੇਂਜ ਦੇ ਬਿਲਕੁਲ ਵਿਚਕਾਰ ਯਾਨੀ ਕਿ ਸੰਘਣੇ ਜੰਗਲਾਂ ਵਿੱਚ ਸ਼ੂਟ ਕੀਤਾ ਗਿਆ। ਇਸ ਸ਼ੋਅ ਲਈ ਐੱਸਪੀਜੀ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ।

ਖਾਸ ਗੱਲ ਇਹ ਹੈ ਕਿ ਐਸਪੀਜੀ ਨੇ ਪੂਰੇ ਕਾਰਬੇਟ ਵਿੱਚ ਸਥਾਨਕ ਪੁਲਿਸ ਜਵਾਨਾਂ ਨੂੰ ਨਹੀਂ ਬੁਲਾਇਆ, ਸਗੋਂ ਸ਼ੂਟਿੰਗ ਦੇ ਸਮੇਂ ਸਨਾਇਪਰ ਤਾਇਨਾਤ ਕੀਤੇ ਗਏ ਸਨ। ਐੱਸਪੀਜੀ ਨੂੰ ਇਹ ਡਰ ਸੀ ਕਿ ਕਿਤੇ ਸੰਘਣੇ ਜੰਗਲਾਂ ਵਿੱਚ ਪੀਐੱਮ ਦੇ ਨੇੜੇ ਕੋਈ ਖ਼ਤਰਨਾਕ ਜਾਨਵਰ ਨਾ ਆ ਜਾਵੇ। ਜਿਸ ਲਈ ਸੁਰੱਖਿਆ ਦਾ ਘੇਰਾ ਸਖ਼ਤ ਕੀਤਾ ਗਿਆ। ਸ਼ੋਅ ਦੇ ਹੋਸਟ ਬੀਅਰ ਗ੍ਰਿਲਜ਼ ਨੇ ਪਹਿਲਾਂ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਸ਼ੂਟ ਦੇ ਸਮੇਂ ਕੋਈ ਵੀ ਸੁਰੱਖਿਆ ਜਵਾਨ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ। ਅਜਿਹੇ ਵਿੱਚ ਪੀਐੱਮ ਨੇ ਵੀ ਬੀਅਰ ਗ੍ਰਿਲਸ ਦਾ ਪੂਰਾ ਸਾਥ ਦਿੱਤਾ।

ਨਿਯਮ ਦੱਸਦਿਆਂ ਸ਼ੂਟਿੰਗ ਦੇ ਸਮੇਂ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਪੀਐੱਮਓ ਦੇ ਅਧਿਕਾਰੀਆਂ ਨੇ ਪੀਐੱਮ ਨੂੰ ਮੀਂਹ ਵਿੱਚ ਸ਼ੂਟ ਕਰਨ ਤੋਂ ਮਨਾ ਵੀ ਕੀਤਾ, ਪਰ ਉਨ੍ਹਾਂ ਨੇ ਸ਼ੂਟਿੰਗ ਨੂੰ ਨਹੀਂ ਰੋਕਿਆ ਅਤੇ ਲਗਭਗ 2 ਘੰਟੇ 30 ਮਿੰਟ ਦੀ ਸ਼ੂਟਿੰਗ ਜਦੋਂ ਤੱਕ ਪੂਰੀ ਨਹੀਂ ਹੋਈ ਉਦੋਂ ਤੱਕ ਸਾਰੇ ਸੁਰੱਖਿਆ ਜਵਾਨਾਂ ਦੇ ਸਾਹ ਸੁੱਕੇ ਹੋਏ ਸਨ।

ਇਹ ਤਾਂ ਸਾਫ਼ ਹੈ ਕਿ ਪੀਐੱਮ ਦਾ ਸੰਘਣੇ ਕਾਰਬੇਟ ਪਾਰਕ ਵਿੱਚ ਇਸ ਸ਼ੋਅ ਦੀ ਸ਼ੂਟਿੰਗ ਕਰਨਾ ਆਸਾਨ ਤਾਂ ਬਿਲਕੁੱਲ ਨਹੀਂ ਸੀ। ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੋਅ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ Man Vs Wild ਦੀ ਟੀਮ ਅਤੇ ਖੁਦ ਬੀਅਰ ਗ੍ਰਿਲਜ਼ ਉਨ੍ਹਾਂ ਦੇ ਸੰਪਰਕ ਵਿੱਚ ਸਨ।

ਇੰਨਾ ਹੀ ਨਹੀਂ ਸ਼ੋਅ ਦੇ ਪ੍ਰਸਾਰਣ ਦਾ ਸਮਾਂ ਉਨ੍ਹਾਂ ਨੂੰ ਖ਼ੁਦ ਬੀਅਰ ਗ੍ਰਿਲਜ਼ ਨੇ ਹੀ ਦੱਸਿਆ ਸੀ। ਇੰਨਾ ਹੀ ਨਹੀਂ, ਬੀਅਰ ਗ੍ਰਿਲਸ ਨੇ ਉਤਰਾਖੰਡ ਦੇ ਕਈ ਹੋਰ ਜੰਗਲੀ ਇਲਾਕਿਆਂ ਦੀ ਜਾਣਕਾਰੀ ਵੀ ਮੰਗੀ। ਕਾਫ਼ੀ ਦੇਰ ਹੋਈ ਗੱਲਬਾਤ ਦੌਰਾਨ ਇਹ ਪੱਕਾ ਹੋ ਗਿਆ ਸੀ ਕਿ ਬੀਅਰ ਗ੍ਰਿਲਸ ਛੇਤੀ ਹੀ ਉਤਰਾਖੰਡ ਦੇ ਕੇਦਾਰਨਾਥ ਦੇ ਪਿੱਛੇ ਬਣੀ ਝੀਲ ਅਤੇ ਬਦਰੀਨਾਥ ਮੰਦਿਰ ਦੇ ਨੇੜਲੇ ਇਲਾਕੇ ਨੂੰ ਕਵਰ ਕਰਨ ਲਈ ਛੇਤੀ ਹੀ ਆਉਣਗੇ।

Last Updated : Jul 30, 2019, 8:22 PM IST

ABOUT THE AUTHOR

...view details