ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ, ‘ਇਸ ਪੀੜ੍ਹੀ ਦੀ ਭਾਰਤ ਦੇ ਆਧੁਨਿਕੀਕਰਨ ਵਿੱਚ ਵੱਡੀ ਭਾਗੀਦਾਰੀ ਹੋਣ ਜਾ ਰਹੀ ਹੈ। ਮੈਂ ਸਾਫ ਮਹਿਸੂਸ ਕਰਦਾ ਹਾਂ।' ਉਨ੍ਹਾਂ ਕਿਹਾ, "ਆਉਣ ਵਾਲੇ 12 ਜਨਵਰੀ ਨੂੰ ਵਿਵੇਕਾਨੰਦ ਜਯੰਤੀ ਨੂੰ, ਜਦੋਂ ਦੇਸ਼ ਨੌਜਵਾਨ ਦਿਵਸ ਮਨਾ ਰਹਾ ਹਵੇਗਾ, ਤਦ ਨੌਜਵਾਨ ਚਿੰਤਨ ਕਰੇਂ ਅਤੇ ਇਸ ਦਹਾਕੇ ਵਿੱਚ ਸੰਕਲਪ ਵੀ ਲਵੇਂ। ਮੇਰੇ ਪਿਆਰੇ ਦੇਸ਼ ਵਾਸੀਆਂ ਨੂੰ ਕੰਨਿਆਕੁਮਾਰੀ ਵਿੱਚ, ਚੱਟਾਨ ਜਿਸ 'ਤੇ ਸਵਾਮੀ ਵਿਵੇਕਾਨੰਦ ਜੀ ਅੰਤਰਧਿਆਨ ਹੋਏ ਸਨ, ਓਥੇ ਵਿਵੇਕਾਨੰਦ ਰਾੱਕ ਮੈਮੋਰੀਅਲ ਬਣਿਆ ਹੈ, ਉਸ ਦੇ 50 ਸਾਲ ਪੁਰੇ ਹੋ ਰਹੇ ਹੈ।"
ਪੀਐਮ ਮੋਦੀ ਨੇ ਕਿਹਾ, "ਇਹ ਸਥਾਨ ਪਿਛਲੇ 5 ਦਹਾਕਿਆਂ ਵਿੱਚ ਭਾਰਤ ਦਾ ਮਾਣ ਰਿਹਾ ਹੈ। ਕੰਨਿਆਕੁਮਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਰਾਸ਼ਟਰ ਅਤੇ ਦੇਸ਼ ਭਗਤੀ ਨਾਲ ਭਰੇ ਤਜ਼ੁਰਬੇ ਨੂੰ ਮਹਿਸੂਸ ਕਰਨ ਵਾਲੇ ਲਈ ਇਹ ਇੱਕ ਤੀਰਥ ਖੇਤਰ ਬਣਿਆ ਹੋਇਆ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਸੰਸਦ ਨੂੰ ਲੋਕਤੰਤਰ ਦਾ ਮੰਦਰ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਮੈਂ ਬੜੇ ਮਾਣ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਚੁਣੇ ਗਏ ਸੰਸਦ ਮੈਂਬਰਾਂ ਨੇ ਕੰਮ ਦੇ ਮਾਮਲੇ ਵਿੱਚ ਪਿਛਲੇ 60 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ 17ਵੀਂ ਲੋਕ ਸਭਾ ਵਿੱਚ ਸੰਸਦ ਦੇ ਦੋਵੇਂ ਸਦਨ ਰਿਕਾਰਡ ਨੇ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਜ ਗ੍ਰਹਿਣ, ਆਰਿਆਭੱਟ, ਭਾਸਕਰਾਚਾਰੀਆ, ਪ੍ਰਾਚੀਨ ਭਾਰਤ ਦੇ ਰਹੱਸਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਖਗੋਲ ਵਿਗਿਆਨ ਵਿੱਚ ਰੁਚੀ ਪੈਦਾ ਕਰਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦੀਆਂ ਵੱਡੀਆਂ ਗੱਲਾਂ ...