ਪੰਜਾਬ

punjab

ETV Bharat / bharat

CAA ਦੇ ਸਮਰਥਨ ਵਿੱਚ ਸਦਗੁਰੂ ਦੇ ਵੀਡੀਓ ਕਲਿੱਪ ਨੂੰ ਪੀਐਮ ਮੋਦੀ ਨੇ ਕੀਤਾ ਰੀਟਵੀਟ - ਸਦਗੁਰੂ ਨੇ ਸੀਏਏ ਦਾ ਸਮਰਥਨ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਦਗੁਰੂ ਜੱਗੀ ਵਾਸੂਦੇਵ ਦਾ ਇੱਕ ਵੀਡੀਓ ਕਲਿੱਪ ਰੀਟਵੀਟ ਕੀਤਾ ਹੈ। ਇਸ ਵੀਡੀਓ ਵਿੱਚ ਸਦਗੁਰੂ ਨੇ ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕੀਤਾ ਹੈ।

Modi re-tweets Sadhguru video clip
ਫ਼ੋਟੋ

By

Published : Dec 30, 2019, 4:57 PM IST

Updated : Dec 30, 2019, 5:24 PM IST

ਨਵੀਂ ਦਿੱਲੀ: ਅਧਿਆਤਮਕ ਗੁਰੂ ਸਦਗੁਰੂ ਜੱਗੀ ਵਾਸੂਦੇਵ ਨੇ ਨਾਗਰਿਕਤਾ ਸੋਧ ਬਿੱਲ (ਸੀਏਏ) 2019 ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜਨਸ (ਐਨਆਰਸੀ) ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਦਗੁਰੂ ਜੱਗੀ ਵਾਸੂਦੇਵ ਦਾ ਇੱਕ ਵੀਡੀਓ ਕਲਿੱਪ ਰੀਟਵੀਟ ਕਰਕੇ ਲੋਕਾਂ ਤੋਂ ਇਸ ਮੁੱਦੇ ਉੱਤੇ ਉਨ੍ਹਾਂ ਦਾ ਸਪਸ਼ਟੀਕਰਨ ਸੁਣਨ ਲਈ ਕਿਹਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਉੱਤੇ ਲਿਖਿਆ, "ਸਦਗੁਰੂ ਰਾਹੀਂ ਸੀਏਏ ਅਤੇ ਹੋਰ ਸਬੰਧਤ ਪਹਿਲੂਆਂ ਉੱਤੇ ਸਪਸ਼ਟੀਕਰਨ ਸੁਣੋ। ਉਨ੍ਹਾਂ ਨੇ ਇਤਿਹਾਸਕ ਪੱਖੋਂ ਭਾਈਚਾਰੇ ਦੀ ਸਾਡੀ ਸੰਸਕ੍ਰਿਤੀ ਉੱਤੇ ਸ਼ਾਨਦਾਰ ਤਰੀਕੇ ਨਾਲ ਨਜ਼ਰ ਪਾਈ ਹੈ।"

ਪੀਐਮ ਮੋਦੀ ਦੀ ਇਸ ਪੋਸਟ ਨੂੰ 8.2 ਹਜ਼ਾਰ ਵਾਰ ਰੀਟਵੀਟ ਕੀਤਾ ਗਿਆ ਅਤੇ ਇਸ ਨੂੰ 18.6 ਹਜ਼ਾਰ ਲਾਈਕ ਮਿਲੇ ਹਨ। ਟਵਿੱਟਰ ਦੀ ਵਰਤੋਂ ਕਰਨ ਵਾਲੇ ਸੈਂਕੜੇ ਲੋਕਾਂ ਨੇ ਸੀਏਏ ਦੇ ਸਮਰਥਨ ਵਿੱਚ ਟਵੀਟ ਕੀਤਾ।

ਇੰਡੀਆ ਸਪੋਰਟ ਸੀਏਏ ਹੈਸ਼ਟੈਗ ਨਾਲ ਇਸ ਦੇ ਜਵਾਬ ਵਿੱਚ ਇੱਕ ਸਮਰਥਕ ਨੇ ਲਿਖਿਆ, "ਉਹ ਜੋ ਗੱਲਾਂ ਬੋਲ ਰਹੇ ਹਨ ਉਹ ਸਹੀ ਹੈ।"

ਇੱਕ ਟਵਿੱਟਰ ਯੂਜ਼ਰ ਨੇ ਦਾਅਵਾ ਕੀਤਾ ਕਿ ਮਹਾਤਮਾ ਗਾਂਧੀ ਨੇ 26 ਸਤੰਬਰ 1947 ਨੂੰ ਇੱਕ ਜਨਤਕ ਰੈਲੀ ਵਿੱਚ ਕਿਹਾ ਸੀ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਭਰਤ ਵਿੱਚ ਰਹਿ ਸਕਦੇ ਹਨ ਜੋ ਉਸ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦੇ।

Last Updated : Dec 30, 2019, 5:24 PM IST

ABOUT THE AUTHOR

...view details