ਮੁੰਬਈ (ਮਹਾਰਾਸ਼ਟਰ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਪਹੁੰਚੇ ਹਨ, ਜਿਥੇ ਉਹ ਜਲਦ ਹੀ ਇੱਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਹਨ।
ਮੋਦੀ ਨੇ ਦੇਸ਼ ਦੇ ਵਿੱਤੀ ਰਾਜਧਾਨੀ ਦੀ ਯਾਤਰਾ ਦੌਰਾਨ ਜਹਾਜ਼ ਦੀ ਖਿੜਕੀ ਤੋਂ ਖਿੱਚੀ ਤਸਵੀਰ ਨੂੰ “ਸ਼ਾਨਦਾਰ ਅਸਮਾਨ” ਦੱਸਦੇ ਹੋਏ ਤਸਵੀਰ ਟਵੀਟ ਕੀਤੀ ਹੈ।
ਉਨ੍ਹਾਂ ਨੇ ਟਵੀਟ ਕਰ ਕਿਹਾ ਕਿ “ਮੁੰਬਈ : ਇਸ ਜੀਵੰਤ ਸ਼ਹਿਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਾਂ।"
ਪ੍ਰਧਾਨ ਮੰਤਰੀ 21 ਅਕਤੂਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਚੋਣ ਪ੍ਰਚਾਰ ਕਰਨ ਲਈ ਮੁੰਬਈ ਪਹੁੰਚੇ ਹਨ।
ਇਹ ਵੀ ਪੜ੍ਹੋ: ਰੇਵਾੜੀ: ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਕਰਵਾਈ ਐਂਮਰਜੈਂਸੀ ਲੈਂਡਿਗ
ਇਸ ਤੋਂ ਪਹਿਲਾਂ ਮੋਦੀ ਨੇ ਹਰਿਆਣਾ ਦੇ ਹਿਸਾਰ ਤੇ ਗੋਹਾਨਾ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਪ੍ਰਚਾਰ ਕੀਤਾ, ਹਰਿਆਣਾ ਵਿੱਚ ਵੀ 21 ਅਕਤੂਬਰ ਨੂੰ ਚੋਣਾ ਹੋਣ ਜਾ ਰਹਿਆਂ ਹਨ। ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਦੀ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।