ਹੈਦਰਾਬਾਦ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੋਣ ਪ੍ਰਚਾਰ ਦੇ ਲਈ ਉੜੀਸਾ ਦੇ ਸੁੰਦਰਗੜ੍ਹ ਪੁੱਜੇ ਹਨ।
ਚੋਣ ਪ੍ਰਚਾਰ ਲਈ ਉੜੀਸਾ ਦੇ ਸੁੰਦਰਗੜ੍ਹ ਪੁੱਜੇ ਪ੍ਰਧਾਨ ਮੰਤਰੀ ਮੋਦੀ - Election rally
ਲੋਕ ਸਭਾ ਚੋਣਾਂ ਦਾ ਪਹਿਲਾ ਪੜਾਅ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਰਹਿ ਗਏ ਹਨ। ਇਸ ਕਾਰਨ ਸਿਆਸੀ ਪਾਰਟੀਆਂ ਵਿੱਚ ਚੋਣ ਪ੍ਰਚਾਰ ਪੂਰੇ ਜੋਰਾਂ ਤੇ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੋਣ ਪ੍ਰਚਾਰ ਦੇ ਲਈ ਉੜੀਸਾ ਦੇ ਸੁੰਦਰਗੜ੍ਹ ਪੁਜੇ। ਇਥੇ ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਸੇਵਕ ਤੁਹਾਡੇ ਕੋਲੋਂ ਆਸ਼ੀਰਵਾਦ ਲੈਣ ਆਇਆ ਹੈ।
ਉੜੀਸਾ ਦੇ ਸੁੰਦਰਗੜ੍ਹ ਪੁਜੇ ਪ੍ਰਧਾਨ ਮੰਤਰੀ ਮੋਦੀ
ਚੋਣ ਰੈਲੀ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ "ਮੈਂ ਸੁਣਿਆ ਹੈ ਕਿ ਪਹਿਲੀ ਵਾਰ ਕੋਈ ਪ੍ਰਧਾਨ ਮੰਤਰੀ ਸੁੰਦਰਗੜ੍ਹ ਆਇਆ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਅੱਜ ਕੋਈ ਪ੍ਰਧਾਨ ਮੰਤਰੀ ਨਹੀਂ ਬਲਕਿ ਇੱਕ ਪ੍ਰਧਾਨ ਸੇਵਕ ਜਨਤਾ ਵਿਚਾਲੇ ਆਇਆ ਹੈ। ਇਹ ਪ੍ਰਧਾਨ ਸੇਵਕ ਆਪਣੇ ਮਾਲਕਾਂ ਕੋਲੋਂ ਅਸ਼ੀਰਵਾਦ ਲੈਣ ਲਈ ਆਇਆ ਹੈ।"