ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਮੁੱਦਿਆਂ 'ਤੇ ਆਪਣੀ ਗੱਲ ਰੱਖਦੇ ਹਨ ਤੇ ਦੇਸ਼ ਦੇ ਲੋਕਾਂ ਨਾਲ ਰੂ-ਬ-ਰੂ ਹੁੰਦੇ ਹਨ। ਇਹ ਰੇਡੀਓ ਪ੍ਰੋਗਰਾਮ ਆਲ ਇੰਡੀਆ ਰੇਡੀਓ, ਡੀਡੀ ਅਤੇ ਨਰਿੰਦਰ ਮੋਦੀ ਮੋਬਾਈਲ ਐਪ 'ਤੇ ਸੁਣਿਆ ਜਾ ਸਕਦਾ ਹੈ। 'ਮਨ ਕੀ ਬਾਤ' ਪ੍ਰੋਗਰਾਮ ਵੱਖ-ਵੱਖ ਭਾਸ਼ਾਵਾਂ ਵਿੱਚ ਆਕਾਸ਼ਵਾਣੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ।
'ਮਨ ਕੀ ਬਾਤ' ਪ੍ਰੋਗਰਾਮ 'ਚ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਨਗੇ। ਇਸ ਪ੍ਰਗਰਾਮ ਦਾ ਪ੍ਰਸਾਰਣ 11 ਵਜੇ ਕੀਤਾ ਜਾਵੇਗਾ।
ਫ਼ੋਟੋ
ਪਿਛਲੇ ਮਹੀਨੇ ਮਨ ਕੀ ਬਾਤ ਪ੍ਰੋਗਰਾਮ ਪ੍ਰਦਾਨ ਮੰਤਰੀ ਨੇ ਲੋਕਲ ਦੇ ਲਈ ਵੋਕਲ ਬਣਨ ਦੀ ਅਪੀਲ ਕੀਤੀ ਸੀ। ਖ਼ਾਸਕਰ, ਭਾਰਤੀ ਲੋਕਾਂ ਨੇ ਖਿਡੌਣਿਆਂ ਦੇ ਨਿਰਮਾਣ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ ਸੀ।
ਪਿਛਲੀ ਵਾਰ ਮਨ ਕੀ ਬਾਤ ਵਿਚ, ਪ੍ਰਧਾਨ ਮੰਤਰੀ ਨੇ ਕਿਹਾ ਸੀ, ਸਾਡੇ ਦੇਸ਼ ਵਿਚ ਲੋਕਲ ਖਿਡੌਣਿਆਂ ਦੀ ਇਕ ਬਹੁਤ ਹੀ ਅਮੀਰ ਪਰੰਪਰਾ ਹੈ। ਇੱਥੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਅਤੇ ਕੁਸ਼ਲ ਕਾਰੀਗਰ ਹਨ ਜੋ ਚੰਗੇ ਖਿਡੌਣੇ ਬਣਾਉਣ ਵਿੱਚ ਮਾਹਰ ਹਨ। ਭਾਰਤ ਦੇ ਕੁਝ ਖੇਤਰ ਖਿਡੌਣਿਆਂ ਦੇ ਸਮੂਹ ਵਿੱਚ ਵੀ ਵਿਕਸਤ ਹੋ ਰਹੇ ਹਨ।