ਪੰਜਾਬ

punjab

ETV Bharat / bharat

ਗੁਜਰਾਤ: ਪੀਐਮ ਮੋਦੀ ਨੇ ਸਟੈਚੂ ਆਫ਼ ਯੂਨਿਟੀ 'ਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੇਵੜੀਆ ਸਥਿਤ ਸਟੈਚੂ ਆਫ਼ ਯੂਨਿਟੀ ਪਹੁੰਚੇ। ਉਨ੍ਹਾਂ ਨੇ ਇਥੇ ਸਰਦਾਰ ਵੱਲਭ ਭਾਈ ਪਟੇਲ ਉਨ੍ਹਾਂ ਦੀ 144 ਵੇਂ ਜੈਯੰਤੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਵਿੱਚ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਜੰਮੂ ਵਿੱਚ ਧਾਰਾ 370 ਹਟਾਉਣ ਬਾਰੇ ਗੱਲ ਕੀਤੀ।

ਫੋਟੋ

By

Published : Oct 31, 2019, 9:27 AM IST

Updated : Oct 31, 2019, 10:30 AM IST


ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਕੇਵੜੀਆ ਵਿੱਚ ‘ਸਟੈਚੂ ਆਫ਼ ਯੂਨਿਟੀ’ ਪਹੁੰਚ ਗਏ ਹਨ।

ਪੀਐਮ ਮੋਦੀ ਨੇ ਇਥੇ ਸਰਦਾਰ ਵੱਲਭ ਭਾਈ ਪਟੇਲ ਉਨ੍ਹਾਂ ਦੀ 144 ਵੇਂ ਜੰਯਤੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਇੱਥੇ ਏਕਤਾ ਦਿਵਸ ਪਰੇਡ ਵਿੱਚ ਵੀ ਹਿੱਸਾ ਲਿਆ।

ਫੋਟੋ

ਇਸ ਮੌਕੇ ਸਮਾਗਮ ਦੌਰਾਨ ਪੀਐਮ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਾਰਾ 370 ਨੇ ਜੰਮੂ-ਕਸ਼ਮੀਰ ਨੂੰ ਸਿਰਫ਼ ਵੱਖਵਾਦ ਅਤੇ ਅੱਤਵਾਦ ਦਿੱਤਾ ਸੀ। ਇਹ ਦੇਸ਼ ਵਿੱਚ ਇਕੋ ਇੱਕ ਸਥਾਨ ਸੀ ਜਿੱਥੇ ਧਾਰਾ 370 ਮੌਜੂਦ ਸੀ। ਇਥੇ ਪਿਛਲੇ 3 ਦਹਾਕਿਆਂ 'ਚ 40,000 ਤੋਂ ਵੱਧ ਲੋਕ ਮਾਰੇ ਗਏ ਅਤੇ ਕਈ ਮਾਂਵਾਂ ਅੱਤਵਾਦ ਕਾਰਨ ਆਪਣੇ ਪੁੱਤਰਾਂ ਨੂੰ ਗੁਆ ਚੁੱਕਿਆਂ ਹਨ। ਹੁਣ ਧਾਰਾ 370 ਦੀ ਇਸ ਕੰਧ ਨੂੰ ਢਾਹ ਦਿੱਤਾ ਗਿਆ ਹੈ।

ਵੇਖੋ ਵੀਡੀਓ

ਇਸ ਤੋਂ ਇਲਾਵਾ ਪੀਐਮ ਮੋਦੀ ਅੱਜ ਟੈਕਨੌਲਜੀ ਪ੍ਰਦਰਸ਼ਨ ਸਥਾਨ ਦਾ ਦੌਰਾ ਕਰਨਗੇ ਅਤੇ ਬਾਅਦ ਵਿੱਚ ਕੇਵੜੀਆ ਵਿੱਚ ਸਿਵਲ ਸਰਵਿਸ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕਰਨਗੇ।

ਫੋਟੋ
Last Updated : Oct 31, 2019, 10:30 AM IST

ABOUT THE AUTHOR

...view details