ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੌਦੀ ਸ਼ੰਘਾਈ ਕਾਰਪੋਰੇਸ਼ਨ ਸੰਗਠਨ (ਐਸਸੀਓ) ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਅੱਜ ਕਿਰਗਿਸਤਾਨ ਦੇ ਬਿਸ਼ਕੇਕ ਚਲੇ ਗਏ ਹਨ। ਇਹ ਸਿਖਰ ਸਮੇਲਨ 13-14 ਮਈ ਨੂੰ ਆਯੋਜਿਤ ਹੋਵੇਗਾ। ਪੀਐਮ ਮੋਦੀ ਇਸ ਦੌਰਾਨ ਬਹੁਤ ਸਾਰੇ ਦੇਸ਼ਾਂ ਦੇ ਆਗੂਆਂ ਨਾਲ ਦੋ ਪੱਖੀ ਗੱਲਬਾਤ ਕਰਨਗੇ।
ਪੀਐਮ ਮੋਦੀ ਐਸ.ਸੀ.ਓ. ਸੰਮੇਲਨ ਲਈ ਕਿਰਗਿਸਤਾਨ ਰਵਾਨਾ - ਰਾਸ਼ਟਰਪਤੀ ਸ਼ੀ ਜ਼ਿਨਪਿੰਗ
ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਤੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਚਕਾਰ ਐਸ.ਸੀ.ਓ. ਸੰਮੇਲਨ ਤੋਂ ਇਲਾਵਾ ਦੋ ਪੱਖੀ ਗੱਲਬਾਤ ਮਹੱਤਵਪੂਰਨ ਹੋਵੇਗੀ।
ਪੀਐਮ ਮੋਦੀ
ਦੂਜੇ ਪਾਸੇ, ਪੀਐਮ ਮੋਦੀ ਐਸ.ਸੀ.ਓ. ਸਿਖਰ ਸੰਮੇਲਨ ਤੋਂ ਹਟ ਕੇ ਕਿਰਗਿਸਤਾਨ ਰਾਸ਼ਟਰਪਤੀ ਸੁਰੋਨਬੇ ਜੀਨਬਕੋਵ ਦੇ ਨਾਲ ਦੋ ਪੱਖੀ ਗੱਲਬਾਤ ਕਰਨਗੇ। ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਤੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਚਕਾਰ ਐਸ.ਸੀ.ਓ. ਸੰਮੇਲਨ ਤੋਂ ਇਲਾਵਾ ਦੋ ਪੱਖੀ ਗੱਲਬਾਤ ਮਹੱਤਵਪੂਰਨ ਹੋਵੇਗੀ, ਜਿੱਥੇ ਉਹ ਅਮਰੀਕਾ ਦੇ ਦੋਵੇਂ ਦੇਸ਼ਾਂ ਨਾਲ ਵਪਾਰ 'ਚ ਵਧਦੇ ਤਣਾਅ 'ਤੇ ਚਰਚਾ ਕਰਨਗੇ।