ਨਵੀਂ ਦਿੱਲੀ: ਅਜਿਹੇ ਸਮੇਂ ਵਿੱਚ, ਜਦੋਂ ਅਮਰੀਕਾ ਵਿੱਚ ਹੋਏ ਹਾਉਡੀ ਮੋਦੀ ਪ੍ਰੋਗਰਾਮ ਦੀਆਂ ਯਾਦਾਂ, ਅਜੇ ਵੀ ਸਾਰਿਆਂ ਦੇ ਦਿਮਾਗ ਵਿਚ ਤਾਜ਼ਾ ਹਨ, ਦੁਨੀਆ ਇਕ ਵਾਰ ਫਿਰ ਏਸ਼ੀਆ ਦੇ ਦੋ ਵੱਡੇ ਨੇਤਾਵਾਂ ਦਾ ਚਿਹਰਾ ਆਹਮੋ-ਸਾਹਮਣੇ ਵੇਖਣ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਰਾਸ਼ਟਰਪਤੀ ਸ਼ੀ ਜਿਨਪਿੰਗ ਚੇਨਈ ਦੇ ਮਾਮੱਲਾਪੁਰਮ ਵਿੱਚ ਇਕ ਗ਼ੈਰ ਰਸਮੀ ਬੈਠਕ ਕਰਨ ਜਾ ਰਹੇ ਹਨ। ਦੁਪਹਿਰ 1:30 ਵਜੇ ਚੀਨ ਦੇ ਰਾਸ਼ਟਰਪਤੀ ਚੇਨਈ ਪਹੁੰਚਣਗੇ। ਇਸ ਮੀਟਿੰਗ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਅਗਲੇ ਸਾਲ ਯਾਨੀ 2020 ਨੂੰ ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਸਬੰਧਾਂ ਦੀ ਸ਼ੁਰੂਆਤ ਨੂੰ 70 ਸਾਲ ਹੋ ਜਾਣਗੇ। ਇਸ ਲਈ, ਇਹ ਮੁਲਾਕਾਤ ਦੋਵਾਂ ਦੇਸ਼ਾਂ ਲਈ ਬਹੁਤ ਖ਼ਾਸ ਮਹੱਤਵ ਰੱਖਦੀ ਹੈ। ਇਸ ਬੈਠਕ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਕਈ ਵਿਵਾਦਪੂਰਨ ਵਿਸ਼ਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਖ਼ਾਸਕਰ ਉਹ ਮੁੱਦੇ ਜਿਸ ਕਾਰਨ ਹਾਲ ਹੀ ਦੇ ਦਹਾਕਿਆਂ ਵਿੱਚ ਦੋਨੋਂ ਦੇਸ਼ ਇਕ-ਦੂਜੇ ਦੇ ਸਾਹਮਣੇ ਖੜੇ ਹੋ ਚੁੱਕੇ ਹਨ।
ਬੈਲਟ ਅਤੇ ਰੋਡ ਦੀ ਪਹਿਲ
ਚੀਨ ਨੇ ਬੈਲਟ ਅਤੇ ਰੋਡ ਵਿੱਚ ਪਹਿਲ ਦੀ ਸ਼ੁਰਆਤ ਸਾਲ 2017 ਵਿੱਚ ਕੀਤੀ ਸੀ। ਇਹ ਏਸ਼ੀਆ, ਯੂਰਪ ਅਤੇ ਅਫ਼ਰੀਕੀ ਮਹਾਂਦੀਪ ਤੋਂ ਗੁਜ਼ਰੇਗਾ। ਬੀਆਰਆਈ ਵਿੱਚ, ਮੁੱਖ ਤੌਰ 'ਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਉੱਤੇ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਚੀਨ-ਪਾਕਿਸਤਾਨ ਇਕੋਨਾਮਿਕ ਕੋਰੀਡੋਰ ਵੀ ਬੀਆਰਆਈ ਦਾ ਹਿੱਸਾ ਹੈ। ਇਹ ਪੀਓਕੇ ਵਿਚੋਂ ਹੋ ਕੇ ਲੰਘਦਾ ਹੈ।
ਮਈ 2017 ਵਿੱਚ, ਨਵੀਂ ਦਿੱਲੀ ਨੇ ਬੀਆਰਆਈ ਦਾ ਵਿਰੋਧ ਕੀਤਾ ਸੀ। ਭਾਰਤ ਦਾ ਮੰਨਣਾ ਸੀ ਕਿ ਕੋਈ ਵੀ ਦੇਸ਼ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਮੁੱਦੇ ‘ਤੇ ਸਮਝੌਤਾ ਨਹੀਂ ਕਰ ਸਕਦਾ ਹੈ।
ਪਰਮਾਣੂ ਸਪਲਾਇਰ ਗਰੁੱਪ