ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (29 ਮਾਰਚ) ਨੂੰ ਆਪਣੇ ਮਹੀਨਾਵਾਰ ਲੜੀ 'ਮਨ ਕੀ ਬਾਤ' ਪ੍ਰੋਗਰਾਮ ਤਹਿਤ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਵੇਲੇ ਪੂਰਾ ਵਿਸ਼ਵ ਕੋਰੋਨਾ ਵਾਇਰਸ ਵਿਰੁੱਧ ਜੰਗ ਕਰਨ ਲੱਗਿਆ ਹੋਇਆ ਹੈ ਇਸ ਲਈ ਪੀਐਮ ਮੋਦੀ ਦਾ ਇਸ ਪ੍ਰੋਗਰਾਮ ਦਾ ਮੁੱਖ ਏਜੰਡਾ ਕੋਰੋਨਾ ਵਾਇਰਸ ਹੀ ਹੋਵੇਗਾ।
ਪੀਐਮ ਮੋਦੀ ਅੱਜ ਕਰਨਗੇ ਮਨ ਕੀ ਬਾਤ, ਕੋਵਿਡ-19 ਰਹੇਗਾ ਮੁੱਖ ਕੇਂਦਰ
ਪੀਐਮ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨਾਲ ਰੇਡਿਓ ਪ੍ਰੋਗਰਾਮ ਦੇ ਜ਼ਰੀਏ 'ਮਨ ਕੀ ਬਾਤ' ਕਰਨਗੇ। ਇਸ ਵਿੱਚ ਉਨ੍ਹਾਂ ਦਾ ਮੁੱਖ ਕੇਂਦਰ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤ ਹੋਣਗੇ।
ਮਨ ਦੀ ਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਖਾਤੇ 'ਤੇ ਦਿੱਤੀ। ਉਨ੍ਹਾਂ ਲਿਖਿਆ, "ਇਸ ਪ੍ਰੋਗਰਾਮ ਵਿੱਚ ਕੋਵਿਡ-19 ਨਾਲ ਪੈਦਾ ਹੋਏ ਹਲਾਤਾਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।"
ਜ਼ਿਕਰ ਕਰ ਦਈਏ ਕਿ ਪੀਐਮ ਮੋਦੀ ਹਰ ਮਹੀਨੇ ਦੇ ਆਖ਼ਰੀ ਐਤਵਾਰ ਦੇਸ਼ ਵਾਸੀਆਂ ਨਾਲ ਮਨ ਦੀ ਬਾਤ ਕਰਦੇ ਹਨ ਜਿਸ ਵਿੱਚ ਵਿੱਚ ਉਹ ਤਾਜ਼ਾ ਮਾਮਲਿਆਂ ਤੇ ਚਰਚਾ ਕਰਦੇ ਹਨ।