ਪੰਜਾਬ

punjab

ETV Bharat / bharat

ਮਨ ਕੀ ਬਾਤ: ਕੋਰੋਨਾ ਵਾਇਰਸ ਸੰਕਟ ਵਿਚਕਾਰ ਪੀਐਮ ਮੋਦੀ ਨੇ ਦੇਸ਼ ਵਾਸੀਆਂ ਤੋਂ ਮੰਗੀ ਮੁਆਫ਼ੀ - ਕੋਰੋਨਾ ਵਾਇਰਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਾਸੀਆਂ ਤੋਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਹੈ, ਜਿਸ ਕਰਕੇ ਮੈਨੂੰ ਕਈ ਵੱਡੇ ਫੈਸਲੇ ਲੈਣੇ ਪਏ।

PM modi
ਪੀਐਮ ਮੋਦੀ

By

Published : Mar 29, 2020, 11:38 AM IST

Updated : Mar 29, 2020, 12:47 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਿਤ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਤਾਲਾਬੰਦੀ ਨੂੰ ਲੈ ਕੇ ਬਹੁਤ ਸਾਰੇ ਲੋਕ ਮੇਰੇ ਨਾਲ ਨਾਰਾਜ਼ ਹੋਣਗੇ, ਪਰ ਕੋਰੋਨਾ ਖਿਲਾਫ ਲੜਨ ਦਾ ਕੋਈ ਹੋਰ ਵਿਕਲਪ ਨਹੀਂ ਹੈ। ਕੋਰੋਨਾ ਵਾਇਰਸ ਵਿਰੁੱਧ ਲੜਾਈ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਾਈ ਹੈ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਕੋਰੋਨਾ ਵਾਇਰਸ (COVID-19) ਦੀ ਲਾਗ ਨੂੰ ਹਰਾਇਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਤਾਲਾਬੰਦੀ ਨੂੰ ਲੈ ਕੇ ਬਹੁਤ ਸਾਰੇ ਲੋਕ ਮੇਰੇ ਨਾਲ ਨਾਰਾਜ਼ ਹੋਣਗੇ ਪਰ ਕੋਰੋਨਾ ਖਿਲਾਫ ਲੜਨ ਦਾ ਕੋਈ ਹੋਰ ਵਿਕਲਪ ਨਹੀਂ ਹੈ। ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਾਈ ਹੈ।

ਮਨ ਕੀ ਬਾਤ ਦੀਆਂ ਕੁੱਝ ਖ਼ਾਸ ਗੱਲਾਂ

  • ਕੋਰੋਨਾ ਵਾਇਰਸ ਨੇ ਦੁਨੀਆ ਨੂੰ ਬੰਦ ਕਰ ਦਿੱਤਾ ਹੈ।
  • ਕੋਰੋਨਾ ਨਾਲ ਲੜਨ ਲਈ ਲੌਕਡਾਊਨ ਜ਼ਰੂਰੀ ਹੈ।
  • ਲੋਕ ਲੌਕਡਾਊਨ ਦੀ ਪਾਲਣਾ ਨਹੀਂ ਕਰ ਰਹੇ।
  • ਕੋਰੋਨਾ ਲੋਕਾਂ ਨੂੰ ਮਾਰਨ ਦੀ ਜ਼ਿਦ ਕਰੀ ਬੈਠਾ ਹੈ।
  • ਸਾਨੂੰ ਹਰ ਹਾਲ ਵਿੱਚ ਲਛਮਣ ਰੇਖਾ ਦਾ ਪਾਲਣ ਕਰਨਾ ਹੈ, ਕੋਰੋਨਾ ਨੂੰ ਹਰਾਉਣ ਵਾਲੇ ਸਾਥੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
  • ਨਿਯਮ ਤੋੜਨ ਵਾਲੇ ਆਪਣੀ ਜ਼ਿੰਦਗੀ ਨਾਲ ਖੇਡ ਰਹੇ ਹਨ।
  • ਕੋਰੋਨਾ ਵਾਇਰਸ ਨਾਲ ਯੋਧੇ ਜਾਨ 'ਤੇ ਖੇਡ ਕੇ ਮੁਕਾਬਲਾ ਕਰ ਰਹੇ ਹਨ।
  • ਲੌਕਡਾਊਨ ਤੁਹਾਡੇ ਖ਼ੁਦ ਦੇ ਬਚਣ ਲਈ ਹੈ।
  • ਇਸ ਵਾਇਰਸ ਨਾਲ ਨਜਿੱਠਣ ਲਈ ਪੂਰੀ ਮਨੁੱਖਤਾ ਨੂੰ ਇਕੱਠਾ ਹੋਣਾ ਪਵੇਗਾ।
  • ਸਮਾਜਿਕ ਦੂਰੀ ਵਧਾ ਦਿੱਤੀ ਜਾਵੇ ਅਤੇ ਭਾਵੂਕ ਦੂਰੀ ਘਟਾਈ ਜਾਵੇ।
  • ਇਹ ਸਭ ਨੂੰ ਆਪਣੇ ਆਪ ਨਾਲ ਜੁੜਨ ਦਾ ਮੌਕਾ ਮਿਲਿਆ ਹੈ।
  • ਮੈਂ ਫਿਟਨੈਸ ਸਬੰਧੀ ਵੀਡੀਓ ਜਲਦੀ ਹੀ ਅਪਲੋਡ ਕਰਾਂਗਾ।
  • ਗ਼ਰੀਬਾਂ ਪ੍ਰਤੀ ਸੰਵੇਦਨਾ ਤੇਜ਼ ਹੋਣੀ ਚਾਹੀਦੀ ਹੈ, ਗ਼ਰੀਬਾਂ ਦੀ ਮਦਦ ਕਰਨਾ ਸਾਡੀ ਸੰਸਕ੍ਰਿਤੀ ਹੈ।
  • ਅਸੀਂ ਕੋਰੋਨਾ ਵਾਇਰਸ ਨਾਲ ਜੰਗ ਜਿੱਤਣੀ ਹੈ ਅਤੇ ਜ਼ਰੂਰ ਜਿੱਤਾਂਗੇ।
  • ਕੋਰੋਨਾ ਵਾਇਰਸ ਨਾਲ ਯੋਧੇ ਜਾਨ 'ਤੇ ਖੇਡ ਕੇ ਮੁਕਾਬਲਾ ਕਰ ਰਹੇ ਹਨ।

ਦੱਸ ਦਈਏ ਕਿ ਕੋਰੋਨਾ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਦਾ ਇਹ ਤੀਜਾ ਸੰਬੋਧਨ ਹੈ। ਇਸ ਤੋਂ ਪਹਿਲਾਂ, ਪੀਐਮ ਮੋਦੀ ਨੇ ਬੀਤੀ 23 ਮਾਰਚ ਨੂੰ ਰਾਤ 8 ਵਜੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਸੀ। ਇਸ ਤੋਂ ਦੋ ਦਿਨ ਬਾਅਦ, ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਦੇ ਲੋਕਾਂ ਨਾਲ ਗੱਲਬਾਤ ਕੀਤੀ।

Last Updated : Mar 29, 2020, 12:47 PM IST

ABOUT THE AUTHOR

...view details