ਪੰਜਾਬ

punjab

ETV Bharat / bharat

ਪੀਐੱਮ ਨੇ ਮਾਰਸ਼ਲ ਅਰਜਨ ਸਿੰਘ ਦੇ ਸਨਮਾਨ ਵਿੱਚ ਜਾਰੀ ਕੀਤੀ ਯਾਦਗਾਰੀ ਡਾਕ ਟਿਕਟ

ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਕਰਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਸ਼ਰਧਾਂਜਲੀ ਵਜੋਂ ਬੁੱਧਵਾਰ ਨੂੰ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ ਹੈ।

ਫ਼ੋਟੋ

By

Published : Oct 10, 2019, 6:59 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਕ ਸਮਾਗਮ ਦੌਰਾਨ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ।

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਸਾਂਝਾ ਕਰਦੇ ਹੋਏ ਕਿਹਾ “ਇਸ ਸਾਲ ਅਸੀਂ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਡੀਐੱਫਸੀ ਦੀ ਜਨਮ ਸ਼ਤਾਬਦੀ ਮਨਾ ਰਹੇ ਹਾਂ। ਉਨ੍ਹਾਂ ਦੇ ਦੇਸ਼ ਪ੍ਰਤੀ ਸਾਡੀ ਦੇਸ਼ ਲਈ ਨਿਭਾਈ ਗਈ ਸੇਵਾ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਆਸ਼ਾ ਕਰਦਾ ਹੈ ਅਰਜਨ ਸਿੰਘ ਦੀ ਹਿੰਮਤ ਦੇ ਦੇਸ਼ ਪ੍ਰਤੀ ਸੇਵਾ ਲੋਕਾਂ ਨੂੰ ਇਸੇ ਤਰ੍ਹਾਂ ਪ੍ਰੇਰਿਤ ਕਰਦੀ ਰਹੇ।”

ਜਾਣਕਾਰੀ ਮੁਤਾਬਕ ਇਹ ਯਾਦਗਾਰੀ ਡਾਕ ਟਿਕਟ ਪ੍ਰਧਾਨ ਮੰਤਰੀ ਮੋਦੀ ਵੱਲੋਂ ਹਵਾਈ ਸੈਨਾ ਦੇ ਚੀਫ਼ ਆਰਕੇਐਸ ਭਦੌਰੀਆ ਦੀ ਰਿਹਾਇਸ਼ 'ਤੇ ਲਗਾਏ ਗਈ ਆਈਏਐਫ ਪ੍ਰਦਰਸ਼ਨੀ ਦੇ ਦੌਰਾਨ ਲਾਂਚ ਕੀਤੀ ਗਈ ਹੈ।

ਮਾਰਸ਼ਲ ਅਰਜਨ ਸਿੰਘ ਭਾਰਤੀ ਸੈਨਿਕ ਦੇ ਇਤਿਹਾਸ ਦਾ ਪ੍ਰਤੀਕ ਹਨ। ਉਨ੍ਹਾਂ ਨੂੰ 1965 ਦੀ ਜੰਗ ਵਿੱਚ ਸ਼ਾਨਦਾਰ ਲੀਡਰਸ਼ਿਪ ਪ੍ਰਦਾਨ ਕਰਨ ਲਈ ਯਾਦ ਕੀਤਾ ਜਾਂਦਾ ਹੈ। ਅਰਜਨ ਸਿੰਘ ਨੇ 1964 ਤੋਂ ਜੁਲਾਈ 1969 ਤੱਕ ਭਾਰਤੀ ਹਵਾਈ ਫੌਜ ਦੇ ਵਿੱਚ ਬਤੌਰ ਚੀਫ਼ ਸੇਵਾ ਨਿਭਾਈ। ਹਾਲਾਕਿ ਉਨ੍ਹਾਂ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਭਾਰਤ ਲਈ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾਵਾਂ ਨਿਭਾਈਆਂ।

ਇਹ ਵੀ ਪੜ੍ਹੋ: ਖੇਡਾਂ ਦੇ ਸਰਦਾਰ, ਬਲਬੀਰ ਸਿੰਘ ਸੀਨੀਅਰ ਦੇ ਜਨਮ ਦਿਨ ਉੱਤੇ ਵਿਸ਼ੇਸ਼

ਭਾਰਤ ਸਰਕਾਰ ਨੇ ਜਨਵਰੀ 2002 ਵਿੱਚ ਅਰਜਨ ਸਿੰਘ ਨੂੰ ਹਵਾਈ ਸੈਨਾ ਦਾ ਮਾਰਸ਼ਲ ਨਿਯੁਕਤ ਕੀਤਾ ਸੀ। ਦੱਸਣਯੋਗ ਹੈ ਕਿ ਅਰਜਨ ਸਿੰਘ ਭਾਰਤ ਦੇ ਇਤਿਹਾਸ ਵਿੱਚ ਇਕਲੌਤਾ ਅਫ਼ਸਰ ਜਿਸ ਨੇ 'ਪੰਜ ਤਾਰਾ ਰੈਂਕ' ਹਾਸਲ ਕੀਤਾ ਹੈ।

ABOUT THE AUTHOR

...view details