ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਜਨਤਾ ਨਾਲ ਮਨ ਕੀ ਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਗਂਧੀ ਜੀ ਨੇ ਕਿਸਾਨਾਂ ਦੀ ਸੇਵਾ ਕੀਤੀ ਜਿਨ੍ਹਾਂ ਨਾਲ ਚੰਪਾਰਣ ਵਿੱਚ ਭੇਦਭਾਦ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਇੱਕ ਵੱਡੇ ਉਤਸਵ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਅਤੇ ਉਹ ਹੈ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ।
ਪੀਐੱਮ ਮੋਦੀ ਨੇ ਕੀਤੀ 'ਮਨ ਕੀ ਬਾਤ', ਪਲਾਸਟਿਕ ਵਿਰੁੱਧ ਅੰਦੋਲਨ ਲਈ ਦਿੱਤਾ ਸੱਦਾ - Pm Modi
ਪੀਐੱਮ ਮੋਦੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ 2 ਅਕਤੂਬਰ ਨੂੰ ਪਲਾਸਟਿਕ ਕੂੜੇ ਤੋਂ ਮੁਕਤੀ ਦਿਵਾਉਣ ਵਜੋਂ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਇੱਕ ਵੱਡੇ ਉਤਸਵ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਅਤੇ ਉਹ ਹੈ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ।
ਪੀਐੱਮ ਮੋਦੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ 2 ਅਕਤੂਬਰ ਨੂੰ ਪਲਾਸਟਿਕ ਕੂੜੇ ਤੋਂ ਮੁਕਤੀ ਦਿਵਾਉਣ ਵਜੋਂ ਮਨਾਇਆ ਜਾਵੇ। ਬੀਅਰ ਗ੍ਰਿਲਸ ਨਾਲ ਕੀਤੇ ਸ਼ੋਅ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਨੂੰ ਇਸ ਬਾਰੇ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਹੈ। ਮੈਂ ਇਸ ਸੀਰੀਅਲ ਵਿੱਚ ਦੇਸ਼ ਹੀ ਨਹੀਂ ਦੁਨੀਆ ਭਰ ਦੇ ਨੋਜਵਾਨਾਂ ਨਾਲ ਜੁੜ ਗਿਆ ਹਾਂ। ਇਹ ਸ਼ੋਅ 'ਮੈਨ ਵਰਸਜ ਵਾਈਲਡ' ਭਾਰਤ ਦਾ ਸੰਦੇਸ਼, ਭਾਰਤ ਦੀ ਪਰੰਪਰਾ ਨਾਲ ਵਿਸ਼ਵ ਨੂੰ ਜਾਣੂ ਕਰਾਉਣ ਵਿੱਚ ਮਦਦ ਕਰੇਗਾ ਅਜਿਹਾ ਮੇਰਾ ਪੱਕਾ ਵਿਸ਼ਵਾਸ ਬਣ ਗਿਆ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ। ਉਨ੍ਹਾਂ ਕਿਹਾ ਕਿ 2019 ਵਿੱਚ ਹੀ ਆਪਣੇ ਇੱਥੇ ਚੀਤਿਆਂ ਦੀ ਗਿਣਤੀ ਦੁਗਣੀ ਕਰ ਦਿੱਤੀ ਹੈ। ਭਾਰਤ ਵਿਚ ਬਾਘਾਂ ਦੀ ਗਿਣਤੀ ਹੀ ਨਹੀਂ ਸਗੋਂ ਸੁਰੱਖਿਅਤ ਹਲਕਿਆਂ ਅਤੇ ਕਮਿਊਨਿਟੀ ਰਿਜਰਵ ਦੀ ਗਿਣਤੀ ਵੀ ਵਧੀ ਹੈ, ਭਾਰਤ ਵਿੱਚ ਹੁਣ ਬਾਘਾਂ ਦੀ ਆਬਾਦੀ 2967 ਹੈ।