ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਆਜ਼ਾਦੀ ਦਿਵਸ ਦੇ ਮੌਕੇ ਬੋਲੇ ਜਾਣ ਵਾਲੇ ਆਪਣੇ ਭਾਸ਼ਣ 'ਤੇ ਲੋਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧੀ ਇੱਕ ਟਵੀਟ ਵੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਆਪਣੀ ਦੂਜੀ ਸਰਕਾਰ ਬਣਾਉਣ ਤੋਂ ਬਾਅਦ ਪਹਿਲੀ ਵਾਰ ਦਿੱਲੀ ਦੇ ਲਾਲ ਕਿਲੇ 'ਚ ਪਾਰੰਪਰਿਕ ਤਰੀਕੇ ਨਾਲ ਲੋਕਾਂ ਨੂੰ ਸੰਬੋਧਨ ਕਰਨਗੇ।
ਇਸ ਵਾਰ ਲਾਲ ਕਿਲੇ ਤੋਂ ਗੂੰਜੇਗੀ ਲੋਕਾਂ ਦੀ ਆਵਾਜ਼ - independence day
ਪੀਐੱਮ ਮੋਦੀ ਨੇ ਲਾਲ ਕਿਲੇ 'ਤੇ ਬੋਲੇ ਜਾਣ ਵਾਲੇ ਭਾਸ਼ਣ ਨੂੰ ਲੈ ਕੇ ਆਮ ਲੋਕਾਂ ਦੇ ਵਿਚਾਰ ਮੰਗੇ ਹਨ। ਦੂਸਰੀ ਵਾਰ ਸਰਕਾਰ ਬਣਨ ਤੋਂ ਬਾਅਦ ਪੀਐੱਮ ਮੋਦੀ ਪਹਿਲੀ ਵਾਰ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ 'ਤੇ ਸੰਬੋਧਨ ਕਰਨਗੇ।
ਫ਼ੋਟੋ
ਅਯੁੱਧਿਆ ਕੇਸ: 2 ਅਗਸਤ ਤੋਂ ਓਪਨ ਕੋਰਟ 'ਚ ਹੋਵੇਗੀ ਸੁਣਵਾਈ
ਪੀਐੱਮ ਮੋਦੀ ਇਸ ਵਾਰ ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ 'ਤੇ ਲੋਕਾਂ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਲੰਮੇ ਭਾਸ਼ਣ ਤੋਂ ਜਾਣੇ ਜਾਂਦੇ ਹਨ। ਹੁਣ ਮੋਦੀ ਨੇ ਆਪਣੇ ਭਾਸ਼ਣ 'ਤੇ ਆਮ ਜਨਤਾ ਤੋਂ ਰਾਏ ਮੰਗੀ ਹੈ। ਆਪਣੇ ਭਾਸ਼ਣ ਤੋਂ ਇਲਾਵਾ ਵੀ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਆਪਣੇ 'ਮਨ ਕੀ ਬਾਤ' ਨਾਲ ਲੋਕਾਂ ਦੇ ਰੂਬਰੂ ਹੋ ਚੁੱਕੇ ਹਨ।