ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉਤਰ ਪ੍ਰਦੇਸ਼ ਦੇ 'ਪ੍ਰਧਾਨ ਮੰਤਰੀ ਸਵਨਿਧੀ ਯੋਜਨਾ' ਦੇ ਲਾਭਪਾਤਰੀਆਂ ਨਾਲ ਵਿਚਾਰਾਂ ਕੀਤੀਆਂ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਰਹੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਰ ਪ੍ਰਦੇਸ਼ ਦੀ ਅਰਥਵਿਵਸਥਾ ਵਿੱਚ ਸਟਰੀਟ ਵੈਂਡਰਾਂ ਦੀ ਬਹੁਤ ਵੱਡੀ ਭੂਮਿਕਾ ਹੈ। ਯੂਪੀ ਨੂੰ ਛੱਡ ਕੇ ਜਾਣ ਦੀ ਰਵਾਇਤ ਨੂੰ ਘੱਟ ਵਿੱਚ ਵੀ ਰੇਹੜੀ-ਪਟੜੀ ਦੇ ਵਪਾਰ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਪਹੁੰਚਾਉਣ ਵਿੱਚ ਵੀ ਯੂਪੀ ਅੱਜ ਪੂਰੇ ਦੇਸ਼ ਵਿੱਚ ਪਹਿਲੇ ਨੰਬਰ 'ਤੇ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਡੇ ਰੇਹੜੀ-ਪਟੜੀ ਵਾਲੇ ਸਾਥੀ ਫਿਰ ਤੋਂ ਆਪਣਾ ਕੰਮ ਸ਼ੁਰੂ ਕਰ ਰਹੇ ਹਨ। ਆਤਮਨਿਰਭਰ ਹੋ ਕੇ ਅੱਗੇ ਵੱਧ ਰਹੇ ਹਨ। ਇੱਕ ਜੂਨ ਤੋਂ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ। 2 ਜੁਲਾਈ ਨੂੰ ਆਨਲਾਈਨ ਪੋਰਟਲ 'ਤੇ ਇਸ ਲਈ ਆਵੇਦਨ ਸ਼ੁਰੂ ਹੋ ਗਏ ਸਨ। ਯੋਜਨਾਵਾਂ 'ਤੇ ਇੰਨੀ ਤੇਜ਼ੀ ਦੇਸ਼ ਪਹਿਲੀ ਵਾਰੀ ਵੇਖ ਰਿਹਾ ਹੈ।
ਮੋਦੀ ਨੇ ਕਿਹਾ ਕਿ ਮੇਰੇ ਗਰੀਬ ਭਰਾ-ਭੈਣਾਂ ਨੂੰ ਕਿਵੇਂ ਘੱਟ ਤੋਂ ਘੱਟ ਮੁਸ਼ਕਿਲ ਹੋਵੇ, ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਵਿੱਚ ਕੇਂਦਰ 'ਚ ਇਹੀ ਚਿੰਤਾ ਸੀ। ਇਸੇ ਸੋਚ ਦੇ ਨਾਲ ਦੇਸ਼ ਨੇ 1 ਲੱਖ 70 ਹਜ਼ਾਰ ਰੁਪਏ ਦੀ ਗਰੀਬ ਕਲਿਆਣ ਯੋਜਨਾ ਸ਼ੁਰੂ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਆਤਮਨਿਰਭਰ ਭਾਰਤ ਲਈ ਮਹੱਤਵਪੂਰਨ ਦਿਨ ਹੈ। ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀਆਂ ਦਾ ਮੁਕਾਬਲਾ ਇਹ ਦੇਸ਼ ਕਿਵੇਂ ਕਰਦਾ ਹੈ, ਅੱਜ ਦਾ ਦਿਨ ਇਸਦਾ ਸਬੂਤ ਹੈ। ਕੋਰੋਨਾ ਸੰਕਟ ਨੇ ਜਦੋਂ ਦੁਨੀਆ 'ਤੇ ਹਮਲਾ ਕੀਤਾ, ਉਦੋਂ ਭਾਰਤ ਦੇ ਗਰੀਬਾਂ ਨੂੰ ਲੈ ਕੇ ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ।
ਪ੍ਰਧਾਨ ਮੰਤਰੀ ਨੇ ਸੰਬੋਧਨ ਵਿੱਚ ਕਹਿਾ ਕਿ ਸਾਡੇ ਰੇਹੜੀ-ਪਟੜੀ ਵਾਲਿਆਂ ਦੀ ਮਿਹਨਤ ਨਾਲ ਦੇਸ਼ ਅੱਗੇ ਵੱਧਦਾ ਹੈ। ਇਹ ਲੋਕ ਅੱਜ ਸਰਕਾਰ ਨੂੰ ਧੰਨਵਾਦ ਦੇ ਰਹੇ ਹਨ, ਪਰ ਮੈਂ ਇਸ ਇਸਦਾ ਸਿਹਰਾ ਸਭ ਤੋਂ ਪਹਿਲਾਂ ਬੈਂਕ ਮੁਲਾਜ਼ਮਾਂ ਦੀ ਮਿਹਨਤ ਨੂੰ ਦਿੰਦਾ ਹਾਂ। ਬੈਂਕ ਮੁਲਾਜ਼ਮਾਂ ਦੀ ਸੇਵਾ ਦੇ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਨਿਧੀ ਯੋਜਨਾ ਦੇ ਲਾਭਪਾਤਰੀਆਂ ਨਾਲ ਵਿਚਾਰਾਂ ਕਰਦੇ ਹੋਏ ਇਹ ਮਹਿਸੂਸ ਕੀਤਾ ਕਿ ਸਾਰਿਆਂ ਨੂੰ ਖੁਸ਼ੀ ਵੀ ਹੈ ਅਤੇ ਹੈਰਾਨੀ ਵੀ ਹੈ। ਪਹਿਲਾਂ ਤਾਂ ਨੌਕਰੀ ਵਾਲਿਆਂ ਨੂੰ ਲੋਨ ਲੈਣ ਲਈ ਬੈਂਕਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਗਰੀਬ ਵਿਅਕਤੀ ਤਾਂ ਬੈਂਕ ਦੇ ਅੰਦਰ ਜਾਣ ਦੀ ਵੀ ਨਹੀਂ ਸੋਚ ਸਕਦਾ ਸੀ, ਪਰ ਹੁਣ ਬੈਂਕ ਖ਼ੁਦ ਆ ਰਹੇ ਹਨ।