ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਵਿੱਚ ਸਥਿਤ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿਖੇ ਆਈਪੀਐਸ ਪ੍ਰੋਬੇਸ਼ਨਰਾਂ ਦੇ ‘ਕਨਵੋਕੇਸ਼ਨ ਪਰੇਡ’ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਨੌਜਵਾਨ ਅਧਿਕਾਰੀਆਂ ਨੂੰ ਸੰਬੋਧਤ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਨੌਜਵਾਨ ਅਧਿਕਾਰੀਆਂ ਨਾਲ ਯੋਗਾ ਤੋਂ ਲੈ ਕੇ ਕੋਰੋਨਾ ਸੰਕਟ ਵਿੱਚ ਪੁਲਿਸ ਉੱਤੇ ਲੋਕਾਂ ਦੇ ਵੱਧ ਰਹੇ ਵਿਸ਼ਵਾਸ ਬਾਰੇ ਗੱਲਬਾਤ ਕੀਤੀ।
ਪੀਐੱਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਦਿੱਲੀ ਵਿੱਚ, ਮੈਂ ਨਿਯਮਿਤ ਰੂਪ 'ਚ ਨੌਜਵਾਨ ਆਈਪੀਐਸ ਅਧਿਕਾਰੀਆਂ ਨਾਲ ਗੱਲਬਾਤ ਕਰਦਾ ਹਾਂ ਜੋ ਇੱਥੋਂ ਪੜ੍ਹ ਕੇ ਨਿਕਲ ਚੁੱਕੇ ਹਨ। ਪਰ ਇਸ ਸਾਲ ਕੋਰੋਨਾ ਦੇ ਕਾਰਨ, ਮੈਂ ਆਪ ਸਾਰਿਆਂ ਨਾਲ ਮਿਲਣ 'ਚ ਅਸਮਰੱਥ ਹਾਂ। ਮੈਨੂੰ ਯਕੀਨ ਹੈ ਕਿ ਆਪਣੇ ਕਾਰਜਕਾਲ ਦੌਰਾਨ, ਮੈਂ ਕਿਸੀ ਨਾ ਕਿਸੀ ਬਿੰਦੂ 'ਤੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਮਿਲਾਂਗਾ।"
ਪ੍ਰਧਾਨ ਮੰਤਰੀ ਨੇ ਕਿਹਾ, "ਯੋਗ ਤੇ ਪ੍ਰਾਣਾਯਾਮ ਤਣਾਅ 'ਚ ਕੰਮ ਕਰ ਰਹੇ ਸਾਰੇ ਲੋਕਾਂ ਲਈ ਚੰਗਾ ਹੈ। ਜੇ ਤੁਸੀਂ ਆਪਣੇ ਦਿਲ ਨਾਲ ਕੁਝ ਕਰਦੇ ਹੋ, ਤਾਂ ਤੁਹਾਨੂੰ ਹਮੇਸ਼ਾ ਲਾਭ ਹੁੰਦਾ ਹੈ। ਤੁਸੀਂ ਕਦੇ ਵੀ ਤਣਾਅ ਮਹਿਸੂਸ ਨਹੀਂ ਕਰੋਗੇ ਚਾਹੇ ਕਿਨ੍ਹਾਂ ਵੀ ਕੰਮ ਹੋਵੇ।