ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਚੇਅਰਮੈਨ ਬਿਲ ਗੇਟਸ ਨਾਲ ਗੱਲਬਾਤ ਕੀਤੀ। ਗੇਟਸ ਨੇ ਕੋਵਿਡ-19 ਲਈ ਗਲੋਬਲ ਪ੍ਰਤੀਕਿਰਿਆ ਅਤੇ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਵਿਗਿਆਨਿਕ ਨਵੀਨਤਾ ਅਤੇ ਆਰ.ਐਂਡ.ਡੀ. 'ਤੇ ਗਲੋਬਲ ਤਾਲਮੇਲ ਦੇ ਮਹੱਤਵ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਸਿਹਤ ਸੰਕਟ ਖ਼ਿਲਾਫ਼ ਆਪਣੀ ਲੜਾਈ 'ਚ ਭਾਰਤ ਵੱਲੋਂ ਅਪਣਾਏ ਗਏ ਸੁਚੇਤ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਫਰੰਟ-ਲਾਈਨ ਕਰਮਚਾਰੀਆਂ ਲਈ ਸਨਮਾਨ, ਮਾਸਕ ਪਹਿਨਣ, ਉਚਿਤ ਸਫ਼ਾਈ ਬਣਾਏ ਰੱਖਣ ਅਤੇ ਲੌਕਡਾਊਨ ਨਿਯਮਾਂ ਦਾ ਸਨਮਾਨ ਕਰਨ 'ਚ ਮਦਦ ਕੀਤੀ ਹੈ।
ਪੀ.ਐਮ. ਮੋਦੀ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਪਿਛਲੀਆਂ ਵਿਕਾਸ ਸਬੰਧੀ ਕੁੱਝ ਪਹਿਲਕਦਮੀਆਂ ਨੂੰ ਕਿਵੇਂ ਸ਼ਾਮਲ ਕੀਤਾ ਗਿਆ ਹੈ। ਵਿੱਤੀ ਸ਼ਮੂਲੀਅਤ ਦਾ ਵਿਸਥਾਰ ਕਰਨਾ, ਸਿਹਤ ਸੇਵਾਵਾਂ ਦੀ ਅੰਤਮ ਮੀਲ ਡਿਲੀਵਰੀ ਨੂੰ ਮਜ਼ਬੂਤ ਕਰਨਾ, ਸਵੱਛ ਭਾਰਤ ਮਿਸ਼ਨ ਦੇ ਜ਼ਰੀਏ ਸਵੱਛਤਾ ਅਤੇ ਸਫ਼ਾਈ ਨੂੰ ਕਾਇਮ ਰੱਖਣਾ, ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਭਾਰਤ ਦੇ ਆਯੁਰਵੈਦਿਕ ਗਿਆਨ 'ਤੇ ਆਧਾਰਿਤ ਚਿੱਤਰ ਬਣਾਉਣਾ ਆਦਿ ਨੇ ਮੌਜੂਦਾ ਮਹਾਂਮਾਰੀ ਦੇ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ 'ਚ ਮਦਦ ਕੀਤੀ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ 1,935 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ
ਪ੍ਰਧਾਨ ਮੰਤਰੀ ਨੇ ਇਹ ਸੁਝਾਅ ਦਿੱਤਾ ਕਿ ਗੇਟਸ ਫਾਊਂਡੇਸ਼ਨ ਜੀਵਨਸ਼ੈਲੀ, ਆਰਥਿਕ ਸੰਗਠਨ, ਸਾਮਾਜਕ ਸੁਭਾਅ, ਸਿੱਖਿਆ ਅਤੇ ਸਿਹਤ ਸੰਭਾਲ ਦੇ ਪ੍ਰਸਾਰ ਦੀਆਂ ਜ਼ਰੂਰੀ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਣ ਦਾ ਬੀੜਾ ਉਠਾ ਸਕਦਾ ਹੈ ਉਨ੍ਹਾਂ ਕਿਹਾ ਕਿ ਭਾਰਤ ਆਪਣੇ ਆਪ ਦੇ ਅਨੁਭਵਾਂ ਦੇ ਆਧਾਰ 'ਤੇ ਅਜਿਹੇ ਵਿਸ਼ਲੇਸ਼ਣ ਅਭਿਆਸ 'ਚ ਯੋਗਦਾਨ ਕਰਨ 'ਚ ਖੁਸ਼ ਹੋਵੇਗਾ।