ਪੰਜਾਬ

punjab

ETV Bharat / bharat

ਪ੍ਰਧਾਨ ਮੰਤਰੀ ਮੋਦੀ ਨੇ 614 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ - The project was handed over to the people of Kashi

ਪੀਐਮ ਮੋਦੀ ਨੇ 614 ਕਰੋੜ ਰੁਪਏ ਦੇ ਪ੍ਰਾਜੈਕਟ ਕਾਸ਼ੀਵਾਸੀਆਂ ਨੂੰ ਸੌਂਪੇ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਾਜੈਕਟਾਂ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ।

pm-modi-inaugurates-various-projects-in-varanasi-uttar-pradesh
ਪ੍ਰਧਾਨ ਮੰਤਰੀ ਮੋਦੀ ਨੇ 614 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

By

Published : Nov 9, 2020, 1:05 PM IST

ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਲਕੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਾਜੈਕਟਾਂ ਦੇ ਤਿੰਨ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ। ਇਨ੍ਹਾਂ ਪ੍ਰਾਜੈਕਟਾਂ ਦੀ ਕੁਲ ਲਾਗਤ ਤਕਰੀਬਨ 614 ਕਰੋੜ ਰੁਪਏ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਨਾਰਸ ਵਿੱਚ ਜੋ ਵਿਕਾਸ ਕਾਰਜ ਚੱਲ ਰਹੇ ਹਨ, ਸਰਕਾਰ ਨੇ ਜੋ ਫੈਸਲੇ ਲਏ ਹਨ, ਬਨਾਰਸ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਇਸ ਸਭ ਦੇ ਪਿੱਛੇ ਬਾਬਾ ਵਿਸ਼ਵਨਾਥ ਦੀਆਂ ਅਸੀਸਾਂ ਹਨ।

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਕਾਸ਼ੀ 'ਤੇ ਮਹਾਂਦੇਵ ਦਾ ਆਸ਼ੀਰਵਾਦ ਹੈ। ਮਾਂ ਗੰਗਾ ਵਾਂਗ ਕਾਸ਼ੀ ਅੱਗੇ ਵਧਦੀ ਰਹਿੰਦੀ ਹੈ। ਕਾਸ਼ੀ ਕੋਰੋਨਾ ਦੇ ਮੁਸ਼ਕਲ ਸਮਿਆਂ ਦੌਰਾਨ ਵੀ ਅੱਗੇ ਵਧਦੀ ਰਹੀ। ਬਨਾਰਸ ਨੇ ਕੋਰੋਨਾ ਵਿਰੁੱਧ ਜਿਸ ਜੋਸ਼ ਨਾਲ ਲੜਾਈ ਲੜੀ ਹੈ, ਇਸ ਮੁਸ਼ਕਲ ਸਮੇਂ ਵਿੱਚ ਇਸ ਨੇ ਜੋ ਸਮਾਜਿਕ ਸਾਂਝ ਬਣਾਈ ਹੈ, ਉਹ ਬਹੁਤ ਪ੍ਰਸ਼ੰਸਾ ਯੋਗ ਹੈ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਲਗਭੱਗ 220 ਕਰੋੜ ਰੁਪਏ ਦੀਆਂ 16 ਸਕੀਮਾਂ ਦੀ ਸ਼ੁਰੂਆਤ ਨਾਲ 400 ਕਰੋੜ ਰੁਪਏ ਦੀਆਂ 14 ਸਕੀਮਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਬਨਾਰਸ ਦੇ ਸ਼ਹਿਰ ਅਤੇ ਦਿਹਾਤ ਦੀ ਇਸ ਵਿਕਾਸ ਯੋਜਨਾ ਵਿੱਚ, ਸੈਰ ਸਪਾਟਾ ਦੇ ਨਾਲ-ਨਾਲ ਸਭਿਆਚਾਰ ਅਤੇ ਸੜਕਾਂ, ਬਿਜਲੀ, ਪਾਣੀ ਵੀ ਹੋਣਾ ਚਾਹੀਦਾ ਹੈ। ਇਹ ਹਮੇਸ਼ਾਂ ਹੀ ਕੋਸ਼ਿਸ਼ ਹੁੰਦੀ ਹੈ ਕਿ ਵਿਕਾਸ ਦਾ ਚੱਕਰ ਹਰ ਵਿਅਕਤੀ ਦੀਆਂ ਭਾਵਨਾਵਾਂ ਮੁਤਾਬਕ ਅੱਗੇ ਵਧੇ।

ਉਨ੍ਹਾਂ ਦੱਸਿਆ ਕਿ ਗੰਗਾ ਐਕਸ਼ਨ ਪਲਾਨ ਪ੍ਰੋਜੈਕਟ ਤਹਿਤ ਕਾਸ਼ੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਮੁਕੰਮਲ ਹੋ ਗਿਆ ਹੈ। ਸਾਹੀ ਨਾਲਾ ਦੇ ਵਾਧੂ ਸੀਵਰੇਜ ਨੂੰ ਗੰਗਾ ਵਿੱਚ ਡਿੱਗਣ ਤੋਂ ਰੋਕਣ ਲਈ ਡਾਇਵਰਸਨ ਲਾਈਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।

ਦੱਸ ਦੇਈਏ ਕਿ ਉਦਘਾਟਨ ਕੀਤੇ ਜਾਣ ਵਾਲੇ 30 ਪ੍ਰਾਜੈਕਟ ਸਾਰਨਾਥ ਲਾਈਟ ਐਂਡ ਸਾਊਂਡ ਸ਼ੋਅ, ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਰਾਮਨਗਰ ਦਾ ਅਪਗ੍ਰੇਡ, ਸੀਵਰੇਜ ਨਾਲ ਸਬੰਧਤ ਕੰਮ, ਗਾਵਾਂ ਦੀ ਸੰਭਾਲ ਲਈ ਮੁੱਢਲੀ ਸਹੂਲਤਾਂ, ਮਲਟੀਪਰਪਜ਼ ਸੀਡ ਸਟੋਰ ਹਾਊਸ, 100 ਮੀਟਰਕ ਟਨ ਖੇਤੀਬਾੜੀ ਉਪਜ ਗੋਦਾਮ, ਆਈਪੀਡੀਐਸ ਫੇਜ਼ 2 ਸ਼ਾਮਲ ਕੀਤਾ ਗਿਆ ਹੈ।

ਇਸ ਪ੍ਰੋਗਰਾਮ ਦੌਰਾਨ, ਮੋਦੀ ਦਸ਼ਾਸ਼ਮੇਧ ਘਾਟ ਅਤੇ ਖਿੱਦਕੀਆ ਘਾਟ ਦੇ ਵਿਕਾਸ, ਪੀਏਸੀ ਪੁਲਿਸ ਬਲ ਲਈ ਬੈਰਕ, ਕਾਸ਼ੀ ਦੇ ਕੁਝ ਵਾਰਡਾਂ ਦਾ ਪੁਨਰ ਵਿਕਾਸ, ਬੇਨੀਆਬਾਗ ਵਿੱਚ ਇੱਕ ਪਾਰਕ ਦੇ ਪੁਨਰ ਵਿਕਾਸ, ਪਾਰਕਿੰਗ ਦੇ ਸਮੇਤ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਗਿਰੀਜਾ ਦੇਵੀ ਸੰਸਕ੍ਰਿਤ ਸੰਕੂਲ ਵਿੱਚ ਬਹੁ ਮੰਤਵੀ ਹਾਲਾਂ ਨੂੰ ਅਪਗ੍ਰੇਡ ਕਰਨ, ਸ਼ਹਿਰ ਵਿੱਚ ਸੜਕਾਂ ਦੀ ਮੁਰੰਮਤ ਅਤੇ ਸੈਰ-ਸਪਾਟਾ ਸਥਾਨਾਂ ਦੇ ਵਿਕਾਸ ਲਈ ਪ੍ਰਾਜੈਕਟ ਵੀ ਸ਼ਾਮਲ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਹ ਪ੍ਰੋਗਰਾਮ ਵਾਰਾਣਸੀ ਦੇ ਛੇ ਵੱਖ-ਵੱਖ ਥਾਵਾਂ ਤੋਂ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।

ABOUT THE AUTHOR

...view details