ਅਹਿਮਦਾਬਾਦ: ਗਾਂਧੀ ਜੈਯੰਤੀ ਮੌਕੇ ਸਾਬਰਮਤੀ ਰਿਵਰਫ੍ਰੰਟ 'ਤੇ ਕਰਵਾਏ ਗਏ 'ਸਵੱਛ ਭਾਰਤ ਦਿਵਸ' ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150 ਵੀਂ ਜੈਯੰਤੀ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ 150 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਅੱਜ ਦਿਹਾਤੀ ਭਾਰਤ ਦੇ ਕਈ ਪਿੰਡਾਂ ਨੇ ਆਪਣੇ ਆਪ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ‘ਸਵੱਛ ਭਾਰਤ ਮਿਸ਼ਨ’ ਰਾਹੀਂ ਇਸ ਟੀਚੇ ਦੀ ਪ੍ਰਾਪਤੀ ਕਰਨ ਲਈ ਸਵੈ-ਪ੍ਰੇਰਣਾ, ਸਵੈ-ਇੱਛਾ ਸ਼ਕਤੀ ਅਤੇ ਸਹਿਯੋਗ ਦੀ ਵਰਤੋਂ ਕੀਤੀ ਗਈ ਹੈ।'
ਪੀਐਮ ਮੋਦੀ ਨੇ ਕਿਹਾ ਕਿ, 'ਦੇਸ਼ ਦੇ ਸਾਰੇ ਸਰਪੰਚਾਂ, ਨਗਰਪਾਲਿਕਾ ਅਤੇ ਮਹਾਨਗਰਪਾਲਿਕਾ ਦੇ ਸੰਚਾਲਕ, ਸਫ਼ਾਈ ਸੇਵਕਾਂ ਤੇ ਹੋਰਨਾਂ ਭਾਗੀਦਰਾਂ ਨੇ ਲਗਾਤਾਰ 5 ਸਾਲਾਂ ਤੋਂ ਸ਼ਰਧਾ ਭਾਵਨਾ ਸਤਿਕਾਰਯੋਗ ਬਾਪੂ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਮੈਂ ਤੁਹਾਨੂੰ ਸਭ ਨੂੰ ਸਤਿਕਾਰਯੋਗ ਨਮਨ ਕਰਨਾ ਚਾਹੁੰਦਾ ਹਾਂ।'