ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਸਾਰੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਇਹ ਬੈਠਕ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਜਾਣਕਾਰੀ ਅਨੁਸਾਰ ਬੈਠਕ 'ਚ ਪੀਐਮ ਮੋਦੀ ਲੌਕਡਾਊਨ ਸੰਬੰਧੀ ਮੰਤਰੀਆਂ ਤੋਂ ਸੁਝਾਅ ਮੰਗ ਸਕਦੇ ਹਨ।
ਸੋਮਵਾਰ ਨੂੰ ਪੀਐਮ ਮੋਦੀ ਸਾਰੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ, ਲੌਕਡਾਊਨ ਸੰਬੰਧੀ ਹੋ ਸਕਦੀ ਹੈ ਵਿਚਾਰ ਚਰਚਾ - ਪੀਐਮ ਮੋਦੀ
ਪ੍ਰਧਾਨ ਮੰਤਰੀ ਦੀ ਅਗਵਾਈ 'ਚ ਸੋਮਵਾਰ ਨੂੰ ਸਾਰੇ ਮੁੱਖ ਮੰਤਰੀਆਂ ਦੀ ਬੈਠਕ ਹੋਵੇਗੀ। ਜਾਣਕਾਰੀ ਅਨੁਸਾਰ ਬੈਠਕ 'ਚ ਲੌਕਡਾਊਨ ਅਤੇ ਅਰਥ ਵਿਵਸਥਾ 'ਤੇ ਚਰਚਾ ਹੋ ਸਕਦੀ ਹੈ।
![ਸੋਮਵਾਰ ਨੂੰ ਪੀਐਮ ਮੋਦੀ ਸਾਰੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ, ਲੌਕਡਾਊਨ ਸੰਬੰਧੀ ਹੋ ਸਕਦੀ ਹੈ ਵਿਚਾਰ ਚਰਚਾ PM Modi hold meeting with all chief minister](https://etvbharatimages.akamaized.net/etvbharat/prod-images/768-512-7141392-thumbnail-3x2-pp.jpg)
ਸੋਮਵਾਰ ਨੂੰ ਪੀਐਮ ਮੋਦੀ ਸਾਰੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ, ਲੌਕਡਾਊਨ ਸੰਬੰਧੀ ਹੋ ਸਕਦੀ ਹੈ ਵਿਚਾਰ ਚਰਚਾ
ਜ਼ਿਕਰਯੋਗ ਹੈ ਕੋਰੋਨਾ ਮਹਾਂਮਾਰੀ ਕਾਰਨ ਦੇਸ਼ 'ਚ ਲੌਕਡਾਊਨ ਦ ਤੀਸਰਾ ਪੜਾਅ ਚਲ ਰਿਹਾ ਹੈ ਜਿਸ ਕਾਰਨ ਉਦਯੋਗ ਅਤੇ ਅਰਥ ਵਿਵਸਥਾ ਪੂਰੀ ਤਰ੍ਹਾਂ ਠੱਪ ਪਈ ਹੈ। ਬੀਤੀ 27 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ 'ਚ ਪੀਐਮ ਨੇ ਕਿਹਾ ਸੀ ਕਿ ਸਾਨੂੰ ਅਰਥ ਵਿਵਸਥਾ ਨੂੰ ਵੀ ਜਾਰੀ ਰੱਖਣਾ ਹੋਵੇਗਾ ਅਤੇ ਕੋਵਿਡ-19 ਵਿਰੁੱਧ ਜੰਗ ਵੀ ਜਾਰੀ ਰੱਖਣੀ ਹੋਵੇਗੀ। ਇਸ ਲਈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹੋ ਰਹੀ ਬੈਠਕ 'ਚ ਅਰਥ ਵਿਵਸਥਾ ਅਤੇ ਲੌਕਡਾਊਨ ਸੰਬੰਧੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ।