ਪੰਜਾਬ

punjab

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੀ ਫਿਸਲੀ ਜ਼ੁਬਾਨ, ਕਿਹਾ- PM ਮੋਦੀ ਨੇ ਕੀਤਾ ਅੱਤਵਾਦ ਦਾ ਸਮਰਥਨ

ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਨੇਤਾ ਇੱਕ ਦੂਜੇ ਵਿਰੁੱਧ ਲਗਾਤਾਰ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਇਹ ਵਿਚਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਤਵਾਦ ਦਾ ਸਮਰਥਨ ਕੀਤਾ ਹੈ।

By

Published : May 3, 2019, 12:57 PM IST

Published : May 3, 2019, 12:57 PM IST

ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦੀਆਂ ਦਾ ਕੀਤਾ ਸਮਰਥਨ : ਗਿਰੀਰਾਜ ਸਿੰਘ

ਪਟਨਾ : ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਕਸਰ ਆਪਣੇ ਵਿਵਾਦਤ ਬਿਆਨਾਂ ਕਾਰਨ ਚਰਚਾ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦਾ ਬਿਆਨ ਮੋਦੀ ਸਰਕਾਰ ਲਈ ਮੁਸੀਬਤ ਬਣ ਸਕਦਾ ਹੈ।

ਵੀਡੀਓ।

ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਮੁਜ਼ੱਫਰਪੁਰ ਦੇ ਇੱਕ ਹੋਟਲ 'ਚ ਪ੍ਰੈਸ ਕਾਨਫਰੰਸ ਕੀਤੀ ਸੀ। ਵਿਰੋਧੀ ਧਿਰ ਉੱਤੇ ਬਿਆਨਬਾਜ਼ੀ ਕਰਦੇ ਹੋਏ ਹੋਏ ਗਿਰੀਰਾਜ ਸਿੰਘ ਦੀ ਜ਼ੁਬਾਨ ਫਿਸਲ ਗਈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਅੱਤਵਾਦ ਦਾ ਸਮਰਥਨ ਕੀਤਾ ਹੈ ਅਤੇ ਫੌਜ ਨੂੰ ਗਾਲ੍ਹ ਕੱਢੀ ਹੈ। ਇਸ ਤੋਂ ਬਾਅਦ ਗ਼ਲਤ ਬੋਲੇ ਜਾਣ ਦਾ ਅਹਿਸਾਸ ਹੁੰਦੇ ਹੀ ਉਨ੍ਹਾਂ ਨੇ ਗੱਲ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਗੱਲ ਸਾਂਭਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਪੂਰੇ ਦੇਸ਼ ਅੰਦਰ ਵਿਸਫੋਟ ਹੁੰਦੇ ਸੀ, ਜਿਸ ਨੂੰ ਮੋਦੀ ਜੀ ਨੇ ਸਿਰਫ਼ ਜੰਮੂ ਦੇ 2-3 ਜ਼ਿਲ੍ਹਿਆ ਤੱਕ ਸੀਮਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦ ਮੁੜ ਮੋਦੀ ਸਰਕਾਰ ਆਵੇਗੀ ਤਾਂ ਪਾਕਿਸਤਾਨ ਨੂੰ ਵੀ ਬਿੱਲ ਵਿੱਚ ਪਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਵਾਰ ਪਹਿਲਾਂ ਰਾਜਦੂਤ ਰੱਖਦੀ ਹ। ਪਹਿਲਾਂ ਮਣੀਸ਼ੰਕਰ ਅਈਅਰ ਰਾਜਦੂਤ ਸਨ ਅਤੇ ਹੁਣ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਰਾਜਦੂਤ ਹਨ ਜੋ ਕਿ ਪਾਕਿਸਤਾਨ ਜਾ ਕੇ ਆਪਣੇ ਪ੍ਰਧਾਨ ਮੰਤਰੀ ਦੀ ਬਜਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਗਲੇ ਮਿਲਦੇ ਹਨ ਅਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਬੁਰਕੇ ਦੀ ਆੜ ਵਿੱਚ ਬੋਗਸ ਵੋਟਿੰਗ ਹੋਣ ਦੀ ਗੱਲ ਕਹੀ।

ਇਹ ਪਹਿਲੀ ਵਾਰ ਨਹੀਂ ਹੈ ਜਦ ਗਿਰੀਰਾਜ ਸਿੰਘ ਨੇ ਵਿਵਾਦਤ ਬਿਆਨ ਦਿੱਤਾ ਹੋਵੇ। ਫਿਲਹਾਲ ਗਿਰੀਰਾਜ ਸਿੰਘ ਦੇ ਇਸ ਬਿਆਨ ਕਾਰਨ ਵਿਰੋਧੀ ਧਿਰ ਨੂੰ ਘੇਰਨ ਦਾ ਵਧੀਆ ਮੌਕਾ ਮਿਲ ਗਿਆ ਹੈ।

ABOUT THE AUTHOR

...view details