ਪੰਜਾਬ

punjab

ETV Bharat / bharat

ਅਨਲੌਕ 2.0 : ਲੋੜਵੰਦਾਂ ਨੂੰ ਮੁਫ਼ਤ ਰਾਸ਼ਨ, ਗ਼ਰੀਬ ਕਲਿਆਣ ਯੋਜਨਾ 'ਚ ਨਵੰਬਰ ਤੱਕ ਵਾਧਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕੋਰੋਨਾ ਕਾਰਨ ਲੱਚ ਰਹੀ ਤਾਲਾਬੰਦੀ ਲਈ ਹਦਾਇਤਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਅਨਲੌਕ 2.0 ਵਿੱਚ ਦਾਖ਼ਲ ਹੋ ਰਹੇ ਹਨ।

pm modi Unlock 2.0 announced
ਪ੍ਰਧਾਨ ਮੰਤਰੀ ਅਨਲੌਕ 2.0 ਦਾ ਕੀਤਾ ਐਲਾਨ

By

Published : Jun 30, 2020, 4:27 PM IST

Updated : Jun 30, 2020, 5:20 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਕੋਰੋਨਾ ਦੇ ਸੰਕਟ ਵਿੱਚ ਭਾਰਤ ਦੀ ਸਥਿਤੀ ਵਧੇਰੇ ਬਿਹਤਰ ਹੈ, ਪਰ ਅੱਜ ਜਦੋਂ ਸਾਨੂੰ ਵਧੇਰੇ ਚੌਕਸੀ ਦੀ ਲੋੜ ਹੈ, ਤਾਂ ਵਧ ਰਹੀ ਲਾਪ੍ਰਵਾਹੀ ਬਹੁਤ ਚਿੰਤਾ ਦਾ ਵਿਸ਼ਾ ਹੈ। ਅਸੀਂ ਅਨਲੌਕ ਦੀ ਮਿਆਦ ਵਿੱਚ ਦਾਖਲ ਹੋ ਰਹੇ ਹਾਂ।

ਪੀਐਮ ਮੋਦੀ ਨੇ ਕਿਹਾ ਕਿ ਜੋ ਲੋਕ ਇਸ ਸਮੇਂ ਲਾਪਰਵਾਹੀ ਕਰ ਰਹੇ ਹਨ, ਉਹ ਇਹ ਨਹੀਂ ਸਮਝ ਰਹੇ ਕਿ ਉਹ ਕੋਰੋਨਾ ਵਿਰੁੱਧ ਲੜਾਈ ਨੂੰ ਕਮਜ਼ੋਰ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਲਾਪਰਵਾਹੀ ਤੋਂ ਰੋਕਣਾ ਪਏਗਾ ਤੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਗਲੋਬਲ ਮਹਾਂਮਾਰੀ ਵਿਰੁੱਧ ਲੜਦਿਆਂ ਹੁਣ ਅਸੀਂ ਅਨਲੌਕ-2 ਵਿੱਚ ਦਾਖ਼ਲ ਹੋ ਰਹੇ ਹਾਂ ਤੇ ਅਸੀਂ ਇੱਕ ਅਜਿਹੇ ਮੌਸਮ ਵਿੱਚ ਵੀ ਪ੍ਰਵੇਸ਼ ਕਰ ਰਹੇ ਹਾਂ ਜਿੱਥੇ ਜ਼ੁਕਾਮ, ਖੰਘ-ਬੁਖਾਰ ਦੇ ਕੇਸ ਵਧਦੇ ਹਨ। ਜੇ ਅਸੀਂ ਕੋਰੋਨਾ ਕਾਰਨ ਹੋਈ ਮੌਤ ਦਰ ਨੂੰ ਵੇਖੀਏ ਤਾਂ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਸਥਿਰ ਸਥਿਤੀ ਵਿੱਚ ਹੈ। ਸਮੇਂ ਸਿਰ ਤਾਲਾਬੰਦੀ ਤੇ ਹੋਰ ਫੈਸਲਿਆਂ ਨੇ ਭਾਰਤ ਦੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ।

ਗਰੀਬਾਂ ਨੂੰ ਮਿਲੇਗਾ ਨਵੰਬਰ ਤੱਕ ਮੁਫ਼ਤ ਅਨਾਜ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਇੱਕ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਨ ਅੰਨ ਯੋਜਨਾ ਦਾ ਵਿਸਥਾਰ ਨਵੰਬਰ ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਤੋਂ ਬਾਅਦ ਅਤੇ ਤਿਉਹਾਰਾਂ ਨੂੰ ਵੇਖਦੇ ਹੋਏ ਇਸ ਯੋਜਨਾ ਨੂੰ ਦਿਵਾਲੀ ਅਤੇ ਛੱਠ ਪੂਜਾ ਤੱਕ ਵਧਾਇਆ ਜਾਵੇਗਾ। ਇਸ ਯੋਜਨਾ ਅਧੀਨ 80 ਕਰੋੜ ਲੋਕਾਂ ਤੱਕ ਮੁਫਤ ਰਾਸ਼ਨ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਇਸ ਯੋਜਨਾ 'ਤੇ 90 ਹਜ਼ਾਰ ਕੋਰੜ ਰੁਪਏ ਖਰਚੇ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਇਸ ਰਕਮ ਵਿੱਚ ਹੁਣ ਤੱਕ ਦੀ ਲਾਗਤ ਦੀ ਰਕਮ ਵੀ ਜੋੜ ਲਈ ਜਾਵੇ ਤਾਂ ਕੁੱਲ ਰਕਮ 1.50 ਲੱਖ ਰੋਕੜ ਬਣ ਜਾਵੇਗੀ।

ਇਸ ਯੋਜਨਾ 'ਚ ਗਰੀਬਾਂ ਨੂੰ ਕੀ-ਕੀ ਮਿਲੇਗਾ

  • ਪਰਿਵਾਰ ਦੇ ਹਰ ਮੈਂਬਰ ਨੂੰ ਮਹੀਨੇ ਲਈ 5 ਕਿਲੋ ਕਣਕ ਜਾਂ ਚੌਲ ਦਿੱਤੇ ਜਾਣਗੇ।
  • ਹਰ ਪਰਿਵਾਰ ਨੂੰ ਪ੍ਰਤੀ ਮਹੀਨਾ 1 ਕਿਲੋ ਛੋਲੇ ਦਿੱਤੇ ਜਾਣਗੇ।

ਪੇਂਡੂ ਮਜ਼ਦੂਰਾਂ ਨੂੰ ਮਿਲੇਗਾ ਰੁਜ਼ਗਾਰ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਂਅ ਆਪਣੇ ਸੰਬੋਧਨ ਦੌਰਾਨ ਪੇਂਡੂ ਮਜ਼ਦੂਰਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਨ ਰੋਜ਼ਗਾਰ ਅਭਿਆਨ ਨੂੰ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਅਭਿਆਨ ਵਿੱਚ 50 ਹਜ਼ਾਰ ਕੋਰੜ ਸਰਕਾਰ ਖਰਚ ਕਰੇਗੀ।

ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬੀਤੇ ਤਿੰਨ ਮਹੀਨਿਆਂ ਦੌਰਾਨ ਸਰਕਾਰ ਨੇ ਸਿੱਧੇ ਰੂਪ ਵਿੱਚ ਜਨਧਨ ਖਾਤਿਆਂ ਰਾਹੀਂ 20 ਕੋਰੜਾਂ ਲੋਕਾਂ ਨੂੰ 31 ਹਜ਼ਾਰ ਕੋਰੜਾ ਦੀ ਸਿੱਧੀ ਅਰਥਿਕ ਮਦਦ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 18 ਹਜ਼ਾਰ ਕੋਰੜ ਦੀ ਮਦਦ ਪਹੁੰਚਾਈ ਗਈ ਹੈ।

ਆਪਣੇ ਸੰਬੋਧਨ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸਕੰਟ ਦੇ ਦੌਰ ਵਿੱਚ ਆਪਣਾ ਯੋਗਦਾਨ ਦੇ ਲਈ ਦੇਸ਼ ਦੇ ਕਿਸਾਨਾਂ ਅਤੇ ਕਰਦਾਤਾਵਾਂ ਦਾ ਧੰਨਵਾਦ ਕੀਤਾ।

Last Updated : Jun 30, 2020, 5:20 PM IST

ABOUT THE AUTHOR

...view details