ਨਵੀੰ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਨਵੀਂ ਦਿੱਲੀ ਪਹੁੰਚੇ ਚੁੱਕੇ ਹਨ। ਦੌਰੇ ਦੌਰਾਨ ਉਨ੍ਹਾਂ ਨੇ ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ (ਐਫ.ਆਈ.ਆਈ.) ਦਾ ਮੁੱਖ ਭਾਸ਼ਣ ਦਿੱਤਾ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਗੱਲਬਾਤ ਕੀਤੀ।
ਦੌਰੇ ਦੌਰਾਨ, ਮੋਦੀ ਨੇ ਸਾਊਦੀ ਰਾਜਾ ਸਲਮਾਨ ਬਿਨ ਅਬਦੁਲਾਜ਼ੀਜ਼ ਅਲ-ਸਾਊਦ ਨਾਲ ਗੱਲਬਾਤ ਕੀਤੀ ਤੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਸੁਰੱਖਿਆਂ ਦੇ ਮਾਮਲਿਆਂ ਵਿੱਚ ਨੇੜਲੇ ਸਹਿਯੋਗ ਦੀ ਸ਼ਲਾਘਾ ਕੀਤੀ।